ਫਿਰੋਜ਼ਪੁਰ ਦੇ 24 ਸਾਲਾ ਨੌਜਵਾਨ ਸਹਿਜੀਤ ਸਿੰਘ ਦੀ ਲੰਡਨ ਵਿੱਚ ਮੌਤ ਹੋ ਗਈ। ਉਹ ਪਿੰਡ ਸੂਬਾ ਕਦੀਮ ਦਾ ਰਹਿਣ ਵਾਲਾ ਸੀ। ਸਹਿਜੀਤ ਦੀ ਮੌਤ ਕਿਵੇਂ ਹੋਈ, ਇਸ ਬਾਰੇ ਪਰਿਵਾਰ ਨੂੰ ਕੁਝ ਪਤਾ ਨਹੀਂ ਲੱਗ ਸਕਿਆ।ਪੁਲਿਸ ਨੇ ਦੱਸਿਆ ਕਿ ਸਹਿਜੀਤ ਲੰਡਨ ਦੇ ਇੱਕ ਪਾਰਕ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਸੀ, ਜਿਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਪਰਿਵਾਰ ਮੁਤਾਬਕ ਸਹਿਜੀਤ 5 ਸਾਲ ਬਾਅਦ ਇਸੇ ਮਹੀਨੇ ਘਰ ਪਰਤਣ ਵਾਲਾ ਸੀ। ਪਰਿਵਾਰ ਉਸ ਦੇ ਸਵਾਗਤ ਦੀਆਂ ਤਿਆਰੀਆਂ ਵਿੱਚ ਜੁਟਿਆ ਹੋਇਆ ਸੀ। ਮ੍ਰਿਤਕ ਸਹਿਜੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ 17 ਜੂਨ 2021 ਨੂੰ ਸਟੱਡੀ ਵੀਜ਼ੇ ‘ਤੇ ਲੰਡਨ ਗਿਆ ਸੀ। ਉੱਥੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਵਰਕ ਪਰਮਿਟ ‘ਤੇ ਰਹਿ ਕੇ ਇੱਕ ਮਾਲ ਵਿੱਚ ਸੇਲਜ਼ਮੈਨ ਵਜੋਂ ਕੰਮ ਕਰ ਰਿਹਾ ਸੀ।ਉਨ੍ਹਾਂ ਦੱਸਿਆ ਕਿ ਵਿਦੇਸ਼ ਵਿੱਚ ਕਰੀਬ 5 ਸਾਲ ਬਿਤਾਉਣ ਤੋਂ ਬਾਅਦ ਸਹਿਜੀਤ ਇਸੇ ਮਹੀਨੇ ਆਪਣੇ ਪਿੰਡ ਪਰਤਣ ਵਾਲਾ ਸੀ।
Total Views: 2 ,
Real Estate




















