ਜੁੱਤੀਆਂ ਦੀ ਫੈਕਟਰੀ ਵਿੱਚ ਭਿਆਨਕ ਅੱਗ, 28 ਲੋਕਾਂ ਦੀ ਮੌਤ

ਚੀਨ ਦੀ ਜੁੱਤੀਆਂ ਦੀ ਫੈਕਟਰੀ ਵਿੱਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ 28 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਪੂਰਬੀ ਫੁਜਿਆਨ ਸੂਬੇ ਦੇ ਜਿੰਜਿਆਂਗ ਸ਼ਹਿਰ ਦੀ ਦੱਸੀ ਜਾ ਰਹੀ ਹੈ। ਇਸ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਰਾਹਤ ਅਤੇ ਬਚਾਅ ਦਲ ਮੌਕੇ ‘ਤੇ ਮੁਸਤੈਦੀ ਨਾਲ ਕੰਮ ਕਰ ਰਹੇ ਹਨ।ਅੱਗ ਦੁਪਹਿਰ ਕਰੀਬ 12:04 ਵਜੇ ਚੇਂਡਾਈ ਟਾਊਨਸ਼ਿਪ ਦੇ ਜਿਆਂਗਟਾਓ ਪਿੰਡ ਵਿੱਚ ਹੁਇਟੇਂਗ ਸ਼ੂਜ਼ ਫੈਕਟਰੀ ਵਿੱਚ ਲੱਗੀ। ਦੇਖਦੇ ਹੀ ਦੇਖਦੇ ਅੱਗ ਨੇ ਇੰਨਾ ਭਿਆਨਕ ਰੂਪ ਲੈ ਲਿਆ ਕਿ ਫੈਕਟਰੀ ਦੇ ਅੰਦਰ ਮੌਜੂਦ ਲੋਕਾਂ ਨੂੰ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਮਿਲਿਆ।

Total Views: 1 ,
Real Estate