ਖੰਨਾ ‘ਚ NRI ਔਰਤ ਦਾ ਕਤ/ਲ

ਖੰਨਾ ਵਿੱਚ ਇੱਕ ਐਨਆਰਆਈ ਔਰਤ ਦੇ ਬੇਰਹਿਮੀ ਨਾਲ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਗਪਾਲ ਕੌਰ (82) ਹਾਲ ਹੀ ਵਿੱਚ ਵਿਦੇਸ਼ ਤੋਂ ਖੰਨਾ ਆਈ ਸੀ। ਜਗਪਾਲ ਕੌਰ (82) ਵਜੋਂ ਹੋਈ ਹੈ ਜੋ ਕਿ ਰਿਟਾਇਰਡ ਅਧਿਆਪਕ ਸਨ। ਉਸਦੀ ਲਾਸ਼ ਉਸਦੇ ਘਰੋਂ ਮਿਲੀ। ਉਸ ਨੇ ਅਪ੍ਰੈਲ 2026 ਵਿੱਚ ਕੈਨੇਡਾ ਵਾਪਸ ਜਾਣਾ ਸੀ। ਉਸ ਦੇ ਦੋ ਬੱਚੇ ਹਨ ਜੋ ਕੈਨੇਡਾ ਵਿੱਚ ਹਨ। ਜਗਪਾਲ ਕੌਰ ਲੰਬੇ ਸਮੇਂ ਤੋਂ ਕੈਨੇਡਾ ਚ ਰਹਿ ਰਹੀ ਸੀ ਅਤੇ ਅਕਤੂਬਰ 2025 ਵਿੱਚ ਹੀ ਪੰਜਾਬ ਆਈ ਸੀ। ਜਗਪਾਲ ਕੌਰ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸ਼ਹਿਰ ਦੇ ਨਈ ਆਬਾਦੀ ਇਲਾਕੇ ਵਿੱਚ ਘਰ ਵਿੱਚ ਇਕੱਲੀ ਸੀ। ਅਤੇ ਕੱਲ੍ਹ ਘਰ ਵਿੱਚੋਂ ਬਦਬੂ ਆਉਣ ‘ਤੇ ਗੁਆਂਢੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ। ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਨ੍ਹਾਂ ਨੂੰ ਔਰਤ ਦੀ ਲਾਸ਼ ਬਾਥਰੂਮ ਵਿੱਚ ਪਈ ਮਿਲੀ। ਮ੍ਰਿਤਕਾ ਦੇ ਹੱਥ -ਪੈਰ ਅਤੇ ਮੂੰਹ ਬੰਨ੍ਹੇ ਹੋਏ ਸਨ, ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਵੀ ਹਨ। ਲਾਸ਼ ਦੀ ਹਾਲਤ ਨੂੰ ਦੇਖ ਕੇ ਸ਼ੱਕ ਹੈ ਕਿ ਔਰਤ ਨੂੰ ਕਤਲ ਕਰਨ ਤੋਂ ਕੁੱਟ ਮਾਰ ਕੀਤੀ ਹੋ ਸਕਦੀ ਹੈ।ਖੰਨਾ ਦੇ ਐਸਪੀ ਪਵਨ ਕੁਮਾਰ ਨੇ ਦੱਸਿਆ ਕਿ ਅੱਜ ਡਾਇਲ 112 ‘ਤੇ ਇੱਕ ਕਾਲ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ। ਜਦੋਂ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਤਾਂ ਉਨ੍ਹਾਂ ਨੇ ਪਾਇਆ ਕਿ ਔਰਤ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਜਾਪਦਾ ਹੈ ।

Total Views: 31 ,
Real Estate