ਪਾਕਿਸਤਾਨ ਟੀਂਮ ਵੱਲੋਂ T-20 ਵਿਸ਼ਵ ਕੱਪ ਵਿੱਚ ਭਾਰਤ ਖਿਲਾਫ ਮੈਚ ਖੇਡਣ ਤੋਂ ਇਨਕਾਰ

ਪਾਕਿਸਤਾਨ ਦੀ ਕ੍ਰਿਕਟ ਟੀਂਮ ਨੇ ਟੀ-20 ਵਿਸ਼ਵ ਕੱਪ ਵਿੱਚ ਭਾਰਤ ਖਿਲਾਫ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਪਾਕਿਸਤਾਨ ਸਰਕਾਰ ਨੇ ਐਤਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਟੀਮ ਟੂਰਨਾਮੈਂਟ ਤਾਂ ਖੇਡੇਗੀ ਪਰ ਭਾਰਤ ਨਾਲ ਮੈਚ ਨਹੀਂ ਖੇਡੇਗੀ। ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ICC) ਨੇ ਪਾਕਿਸਤਾਨ ਕ੍ਰਿਕਟ ਬੋਰਡ (PCB) ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ।ICC ਦੀਆਂ ਪਲੇਇੰਗ ਕੰਡੀਸ਼ਨਜ਼ ਮੁਤਾਬਕ ਮੈਚ ਦਾ ਬਾਈਕਾਟ ਕਰਨ ਨਾਲ ਪਾਕਿਸਤਾਨ ਦਾ ਆਪਣਾ ਹੀ ਰਨ ਰੇਟ ਖਰਾਬ ਹੋਵੇਗਾ। ਕਲਾਜ਼ 16.10.7 ਵਿੱਚ ਦੱਸਿਆ ਗਿਆ ਹੈ ਕਿ ਅਜਿਹੀ ਸਥਿਤੀ ਵਿੱਚ ਪਾਕਿਸਤਾਨ ਦੇ 20 ਓਵਰਾਂ ਵਿੱਚ ਸਿਫਰ ਦੌੜਾਂ ਹੀ ਮੰਨੀਆਂ ਜਾਣਗੀਆਂ, ਜਦਕਿ ਭਾਰਤ ਦਾ ਇੱਕ ਵੀ ਓਵਰ ਕਾਊਂਟ ਨਹੀਂ ਹੋਵੇਗਾ। ਇਸ ਕਾਰਨ ਪਾਕਿਸਤਾਨ ਦਾ ਰਨ ਰੇਟ ਬਾਕੀ ਮੈਚ ਜਿੱਤ ਕੇ ਵੀ ਨੈਗੇਟਿਵ ਰਹਿ ਸਕਦਾ ਹੈ।ਗਰੁੱਪ-ਏ ਵਿੱਚ ਭਾਰਤ ਅਤੇ ਪਾਕਿਸਤਾਨ ਤੋਂ ਇਲਾਵਾ ਨਾਮੀਬੀਆ, ਨੀਦਰਲੈਂਡ ਅਤੇ ਅਮਰੀਕਾ ਦੀਆਂ ਟੀਮਾਂ ਹਨ। ਜੇਕਰ ਪਾਕਿਸਤਾਨ ਬਾਕੀ 3 ਵਿੱਚੋਂ ਇੱਕ ਵੀ ਮੈਚ ਹਾਰ ਗਿਆ ਤਾਂ ਟੀਮ ਗਰੁੱਪ ਸਟੇਜ ਤੋਂ ਹੀ ਬਾਹਰ ਹੋ ਜਾਵੇਗੀ। ਯਾਦ ਰਹੇ ਕਿ ਪਿਛਲੇ ਵਿਸ਼ਵ ਕੱਪ ਵਿੱਚ ਅਮਰੀਕਾ ਨੇ ਪਾਕਿਸਤਾਨ ਨੂੰ ਹਰਾ ਕੇ ਗਰੁੱਪ ਸਟੇਜ ਤੋਂ ਬਾਹਰ ਕਰ ਦਿੱਤਾ ਸੀ ਅਤੇ ਨੀਦਰਲੈਂਡ ਵੀ ICC ਟੂਰਨਾਮੈਂਟਾਂ ਵਿੱਚ ਵੱਡੇ ਉਲਟਫੇਰ ਕਰਦੀ ਆਈ ਹੈ।

Total Views: 37 ,
Real Estate