“ਤੁਹਾਡੇ ਤੋਂ ਬੋਲਿਆ ਤਾਂ ਜਾ ਨਹੀਂ ਰਿਹਾ, ਤੁਸੀਂ ਗਾਣਾ ਕੀ ਗਾਓਗੇ”,,ਪੰਜਾਬੀ ਗਾਇਕ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ਉੱਤਰਾਖੰਡ ਦੇ ਟੀਹਰੀ ਜ਼ਿਲ੍ਹੇ ਵਿੱਚ ਇੱਕ ਸੱਭਿਆਚਾਰਕ ਸ਼ਾਮ ਵਿੱਚ ਉੱਘੇ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਪੇਸ਼ਕਾਰੀ ਦੌਰਾਨ ਵਿਵਾਦ ਹੋ ਗਿਆ, ਜਿਸ ਤੋਂ ਬਾਅਦ ਸੂਬੇ ਦੇ ਕੈਬਨਿਟ ਮੰਤਰੀ ਸੁਬੋਧ ਉਨਿਆਲ ਨੇ ਮੰਚ ‘ਤੇ ਆ ਕੇ ਨਾਰਾਜ਼ਗੀ ਜਤਾਈ।ਇਸ ਹੰਗਾਮੇ ਦੇ ਵਿਚਕਾਰ ਸਥਾਨਕ ਵਿਧਾਇਕ ਅਤੇ ਜੰਗਲਾਤ ਤੇ ਸਿਹਤ ਮੰਤਰੀ ਸੁਬੋਧ ਉਨਿਆਲ ਮੰਚ ‘ਤੇ ਪਹੁੰਚੇ ਅਤੇ ਗਾਇਕ ਨੂੰ ਕਿਹਾ ਕਿ ਇੰਨੇ ਪੈਸੇ ਦੇ ਕੇ ਉਨ੍ਹਾਂ ਨੂੰ ਮਨੋਰੰਜਨ ਲਈ ਬੁਲਾਇਆ ਗਿਆ ਹੈ ਅਤੇ ਲੋਕ ਉਨ੍ਹਾਂ ਨੂੰ ਸੁਣਨ ਆਏ ਹਨ, ਇਸ ਲਈ ਪੇਸ਼ਕਾਰੀ ਵਿੱਚ ਬਣਦੀ ਗੁਣਵੱਤਾ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ।ਉਨਿਆਲ ਨੇ ਨਵਰਾਤਰਿਆਂ ਦੇ ਧਾਰਮਿਕ ਸਮਾਗਮ ਦਾ ਜ਼ਿਕਰ ਕਰਦਿਆਂ ਪ੍ਰੋਗਰਾਮ ਦੀ ਮਰਿਆਦਾ ਬਣਾਈ ਰੱਖਣ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ, “ਤੁਹਾਡੇ ਤੋਂ ਬੋਲਿਆ ਤਾਂ ਜਾ ਨਹੀਂ ਰਿਹਾ, ਤੁਸੀਂ ਗਾਣਾ ਕੀ ਗਾਓਗੇ।” ਇਸ ਦੌਰਾਨ ਮੰਚ ‘ਤੇ ਕੁਝ ਦੇਰ ਲਈ ਅਸਹਿਜ ਸਥਿਤੀ ਬਣ ਗਈ।ਨਰਿੰਦਰਨਗਰ ਖੇਤਰ ਵਿੱਚ ਇਤਿਹਾਸਕ ਸਿੱਧਪੀਠ ਮਾਂ ਕੁੰਜਾਪੁਰੀ ਸੈਰ-ਸਪਾਟਾ ਅਤੇ ਵਿਕਾਸ ਮੇਲੇ ਵਿੱਚ ਐਤਵਾਰ ਰਾਤ ਸੱਭਿਆਚਾਰਕ ਸ਼ਾਮ ਵਿੱਚ ਦਲੇਰ ਮਹਿੰਦੀ ਪੇਸ਼ਕਾਰੀ ਦੇ ਰਹੇ ਸਨ ਪਰ ਇਸੇ ਦੌਰਾਨ ਉਨ੍ਹਾਂ ਦੇ ਲਾਈਵ ਗਾਇਨ ਅਤੇ ਬੈਕਗ੍ਰਾਊਂਡ ਸਾਊਂਡ ਟਰੈਕ ਵਿੱਚੋਂ ਵੱਖ-ਵੱਖ ਆਵਾਜ਼ਾਂ ਆਉਣ ਲੱਗੀਆਂ, ਜਿਸ ਕਾਰਨ ਦਰਸ਼ਕ ਹੰਗਾਮਾ ਕਰਨ ਲੱਗੇ।ਇਸ ਹੰਗਾਮੇ ਦੇ ਵਿਚਕਾਰ ਸਥਾਨਕ ਵਿਧਾਇਕ ਅਤੇ ਜੰਗਲਾਤ ਤੇ ਸਿਹਤ ਮੰਤਰੀ ਸੁਬੋਧ ਉਨਿਆਲ ਮੰਚ ‘ਤੇ ਪਹੁੰਚੇ ਅਤੇ ਗਾਇਕ ਨੂੰ ਕਿਹਾ ਕਿ ਇੰਨੇ ਪੈਸੇ ਦੇ ਕੇ ਉਨ੍ਹਾਂ ਨੂੰ ਮਨੋਰੰਜਨ ਲਈ ਬੁਲਾਇਆ ਗਿਆ ਹੈ ਅਤੇ ਲੋਕ ਉਨ੍ਹਾਂ ਨੂੰ ਸੁਣਨ ਆਏ ਹਨ, ਇਸ ਲਈ ਪੇਸ਼ਕਾਰੀ ਵਿੱਚ ਬਣਦੀ ਗੁਣਵੱਤਾ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ।ਉਨਿਆਲ ਨੇ ਨਵਰਾਤਰਿਆਂ ਦੇ ਧਾਰਮਿਕ ਸਮਾਗਮ ਦਾ ਜ਼ਿਕਰ ਕਰਦਿਆਂ ਪ੍ਰੋਗਰਾਮ ਦੀ ਮਰਿਆਦਾ ਬਣਾਈ ਰੱਖਣ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ, “ਤੁਹਾਡੇ ਤੋਂ ਬੋਲਿਆ ਤਾਂ ਜਾ ਨਹੀਂ ਰਿਹਾ, ਤੁਸੀਂ ਗਾਣਾ ਕੀ ਗਾਓਗੇ।” ਇਸ ਦੌਰਾਨ ਮੰਚ ‘ਤੇ ਕੁਝ ਦੇਰ ਲਈ ਅਸਹਿਜ ਸਥਿਤੀ ਬਣ ਗਈ।

Total Views: 2 ,
Real Estate