ਪਰਵਿੰਦਰ ਸਿੰਘ ਝੋਟਾ ਕਤਲ ਮਗਰੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਰਵਿੰਦਰ ਦੇ ਪਰਿਵਾਰ ਨੂੰ ਮਿਲਣ ਲਈ ਪਹੁੰਚੇ ਸਨ। ਪਰਿਵਾਰ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਵੱਲੋਂ ਜਾਂਚ ਕਰਵਾਉਣ ਅਤੇ ਇਨਸਾਫ਼ ਦਿਵਾਉਣ ਸਬੰਧੀ ਭਰੋਸਾ ਦਿੱਤੇ ਜਾਣ ਦੀ ਗੱਲ ਕਹੀ ਗਈ ਸੀ। ਹੁਣ ਰਾਤ ਕਰੀਬ 12 ਵਜੇ ਸੀਬੀਆਈ ਦੀ ਟੀਮ ਮਾਨਸਾ ਪਹੁੰਚੀ। ਟੀਮ ਵੱਲੋਂ ਥਾਣਾ ਸਿਟੀ-2 ਵਿਖੇ ਪਹੁੰਚ ਕੇ ਇਸ ਮਾਮਲੇ ਨਾਲ ਸਬੰਧਤ ਕੇਸ ਦੀ ਫਾਈਲ ਵੀ ਲਈ ਗਈ।ਸੀ.ਬੀ.ਆਈ. ਟੀਮ ਦੇ ਮਾਨਸਾ ਪਹੁੰਚਣ ਅਤੇ ਕੇਸ ਦੀ ਫਾਈਲ ਲੈਣ ਦੀ ਇਸ ਕਾਰਵਾਈ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਅਗਲੀ ਜਾਂਚ ਉੱਤੇ ਟਿਕੀਆਂ ਹੋਈਆਂ ਹਨ। ਜਾਂਚ ਦੀ ਅਗਲੀ ਪ੍ਰਕਿਰਿਆ, ਸੀਬੀਆਈ ਵੱਲੋਂ ਰਸਮੀ ਤੌਰ ’ਤੇ ਕੇਸ ਦਰਜ ਕਰਨ ਅਤੇ ਅਗਲੇ ਕਦਮਾਂ ਬਾਰੇ ਅਧਿਕਾਰਤ ਪੁਸ਼ਟੀ ਸਾਹਮਣੇ ਆਉਣੀ ਅਜੇ ਬਾਕੀ ਹੈ।
Total Views: 1 ,
Real Estate




















