ਪੰਜਾਬ ਵਿੱਚ ਅੱਠ ਨਗਰ ਨਿਗਮ, 75 ਨਗਰ ਕੌਂਸਲ ਅਤੇ 20 ਨਗਰ ਪੰਚਾਇਤਾਂ ਦੇ 1896 ਵਾਰਡਾਂ ਦੀ ਚੋਣ ਲਈ ਵੋਟਾਂ ਪੈਣੀਆਂ ਜਾਰੀ ਹਨ। ਮੌਸਮ ਗਰਮ ਹੋਣ ਕਰਕੇ ਵੱਡੀ ਗਿਣਤੀ ਲੋਕ ਸਵੇਰੇ ਹੀ ਆਪਣੀ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ ਉੱਤੇ ਪਹੁੰਚ ਗਏ ਹਨ। ਪ੍ਰਸ਼ਾਸਨ ਵੱਲੋਂ ਜਾਰੀ ਦੁਪਹਿਰ 2 ਵਜੇ ਤੱਕ ਦੀਆਂ ਰਿਪੋਰਟਾਂ ਅਨੁਸਾਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮਤਦਾਨ ਦੀ ਪ੍ਰਤੀਸ਼ਤਤਾ ਇਸ ਪ੍ਰਕਾਰ ਰਹੀ ਹੈ: ਜ਼ਿਲ੍ਹਾ ਪਟਿਆਲਾ: ਜ਼ਿਲ੍ਹੇ ਵਿੱਚ ਔਸਤਨ 45.51 ਫ਼ੀਸਦ ਵੋਟਿੰਗ ਦਰਜ ਕੀਤਾ ਗਿਆ ਹੈ। ਖੇਤਰਵਾਰ ਅੰਕੜਿਆਂ ਵਿੱਚ ਨਾਭਾ 44.99%, ਪਾਤੜਾਂ 50.84%, ਰਾਜਪੁਰਾ 45.75% ਅਤੇ ਸਮਾਣਾ ਵਿੱਚ 43.26% ਵੋਟਾਂ ਪਈਆਂ ਹਨ। ਜ਼ਿਲ੍ਹਾ ਮਾਨਸਾ: ਇਸ ਜ਼ਿਲ੍ਹੇ ਵਿੱਚ ਵੋਟਰਾਂ ਦਾ ਉਤਸ਼ਾਹ ਸਭ ਤੋਂ ਵੱਧ ਦੇਖਣ ਨੂੰ ਮਿਲਿਆ ਹੈ, ਜਿੱਥੇ ਓਵਰਆਲ 54.78 ਫ਼ੀਸਦ ਮਤਦਾਨ ਹੋਇਆ ਹੈ। ਖੇਤਰਵਾਰ ਵੇਰਵੇ: ਮਾਨਸਾ 48.98%, ਬਰੇਟਾ 58.96%, ਬੁਢਲਾਡਾ 57.77%, ਬੋਹਾ 65.37% ਅਤੇ ਜੋਗਾ ਵਿੱਚ ਸਭ ਤੋਂ ਵੱਧ 73.05% ਵੋਟਾਂ ਪਈਆਂ ਹਨ। ਜ਼ਿਲ੍ਹਾ ਫ਼ਰੀਦਕੋਟ: ਦੁਪਹਿਰ 2 ਵਜੇ ਤੱਕ ਦੇ ਅੰਕੜਿਆਂ ਮੁਤਾਬਕ ਫ਼ਰੀਦਕੋਟ ਵਿੱਚ 39.37%, ਕੋਟਕਪੂਰਾ ਵਿੱਚ 42.66% ਅਤੇ ਜੈਤੋ ਵਿੱਚ 54.92% ਮਤਦਾਨ ਦਰਜ ਕੀਤਾ ਗਿਆ ਹੈ।
Punjab MC Elections: ਦੁਪਹਿਰ 2 ਵਜੇ ਤੱਕ ਵੋਟਾਂ ਪਈਆਂ ਕਿੰਨੀਆਂ ਵੋਟਾਂ
Real Estate



















