ਰਾਜਧਾਨੀ ਚੰਡੀਗੜ੍ਹ ‘ਚ ਹੋਈ ਵੀਆਈਪੀ ਨੰਬਰਾਂ ਦੀ ਨਿਲਾਮੀ ਦੌਰਾਨ ਸੀਐਚ01 ਡੀਜੀ 0001 ਨੰਬਰ 21.31 ਲੱਖ ਰੁਪਏ ਵਿੱਚ ਨਿਲਾਮ ਹੋਇਆ ਹੈ। ਜਦੋਂ ਕਿ 0007 ਨੰਬਰ 11.71 ਲੱਖ ਰੁਪਏ ਵਿੱਚ ਨਿਲਾਮ ਹੋਇਆ ਹੈ।ਇਸ ਨਿਲਾਮੀ ਦੌਰਾਨ ਯੂਟੀ ਪ੍ਰਸ਼ਾਸਨ ਨੇ ਕੁੱਲ 2.97 ਕਰੋੜ ਰੁਪਏ ਦੀ ਕਮਾਈ ਕੀਤੀ ਹੈ।ਯੂਟੀ ਪ੍ਰਸ਼ਾਸਨ ਦੇ ਰਜਿਸਟਰੇਸ਼ਨ ਤੇ ਲਾਈਸੈਂਸਿੰਗ ਅਥਾਰਟੀ (ਆਰ.ਐੱਲ.ਏ) ਵੱਲੋਂ 10 ਤੋਂ 12 ਅਕਤੂਬਰ ਤੱਕ ਨਵੀਂ ਸੀਰੀਜ਼ ਸੀ.ਐੱਚ-01-ਡੀਜੀ ਦੇ 0001 ਤੋਂ 9999 ਤੱਕ ਦੇ ਫੈਂਸੀ ਨੰਬਰਾਂ ਦੀ ਨਿਲਾਮੀ ਕੀਤੀ ਗਈ। ਨਿਲਾਮੀ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ। ਪ੍ਰਸ਼ਾਸਨ ਨੇ ਨਿਲਾਮੀ ਦੌਰਾਨ 527 ਨੰਬਰ ਨਿਲਾਮ ਕੀਤੇ ਹਨ। ਇਸ ਨਿਲਾਮੀ ਦੌਰਾਨ 0001 ਨੰਬਰ ਸਭ ਤੋਂ ਮਹਿੰਗਾ 21.31 ਲੱਖ ਰੁਪਏ ਵਿੱਚ ਵਿਕਿਆ ਹੈ। ਜਦੋਂ ਕਿ 0007 ਨੰਬਰ 11.71 ਲੱਖ ਰੁਪਏ, 0009 ਨੰਬਰ 10.90 ਲੱਖ ਰੁਪਏ, 0003 ਨੰਬਰ 8.70 ਲੱਖ ਰੁਪਏ, 0002 ਨੰਬਰ 8.27 ਲੱਖ ਰੁਪਏ, 0005 ਨੰਬਰ 7.39 ਲੱਖ ਰੁਪਏ, 0008 ਨੰਬਰ 6.01 ਲੱਖ ਰੁਪਏ, 0004 ਨੰਬਰ 5.25 ਲੱਖ ਰੁਪਏ ਅਤੇ 0010 ਨੰਬਰ 5.21 ਲੱਖ ਰੁਪਏ ਅਤੇ 0011 ਨੰਬਰ 5.16 ਲੱਖ ਰੁਪਏ ਵਿੱਚ ਨਿਲਾਮ ਹੋਇਆ ਹੈ।
Chandigarh ‘ਚ 0001 ਨੰਬਰ 21.31 ਲੱਖ ਤੇ 0007 ਨੰਬਰ 11.71 ਲੱਖ ‘ਚ ਹੋਇਆ ਨਿਲਾਮ
Total Views: 1 ,
Real Estate

















