ਦਿੱਲੀ ਤੋਂ ਚੇਨਈ ਜਾ ਰਹੀ ਇੰਡੀਗੋ ਦੀ ਇੱਕ ਉਡਾਣ ਵਿੱਚ ਐਤਵਾਰ ਨੂੰ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇੱਕ ਯਾਤਰੀ ਦੇ ਪਾਵਰ ਬੈਂਕ ਵਿੱਚੋਂ ਅਚਾਨਕ ਧੂੰਆਂ ਨਿਕਲਣ ਲੱਗਾ। ਪਾਇਲਟਾਂ ਨੇ ਬਿਨਾਂ ਕੋਈ ਦੇਰੀ ਕੀਤੇ ਤੁਰੰਤ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕੀਤੀ ਅਤੇ ਜਹਾਜ਼ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਮੋੜ ਕੇ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕਰਵਾਈ।ਇਹ ਗੰਭੀਰ ਘਟਨਾ ਇੰਡੀਗੋ ਦੀ ਉਡਾਣ ਨੰਬਰ 6E 6115 ਵਿੱਚ ਵਾਪਰੀ। ਜਿਵੇਂ ਹੀ ਯਾਤਰੀ ਦੇ ਇਲੈਕਟ੍ਰਾਨਿਕ ਡਿਵਾਈਸ ਵਿੱਚੋਂ ਧੂੰਆਂ ਅਤੇ ਚੰਗਿਆੜੀ ਨਿਕਲਦੀ ਦਿਖੀ, ਚੌਕਸ ਅਮਲੇ ਦੇ ਮੈਂਬਰਾਂ ਨੇ ਤੁਰੰਤ ਮੋਰਚਾ ਸੰਭਾਲ ਲਿਆ।
Real Estate

















