ਪਣਜੀ ਪੁਲੀਸ ਨੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਦੀ ਮੌਤ ਤੋਂ ਬਾਅਦ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 194 ਤਹਿਤ ਅਸਵਾਭਿਵਿਕ ਮੌਤ (UD) ਦਾ ਮਾਮਲਾ ਦਰਜ ਕੀਤਾ ਹੈ। ਪੁਲੀਸ ਰਿਕਾਰਡ ਅਨੁਸਾਰ, 76 ਸਾਲਾ ਅਦਾਕਾਰ ਨੂੰ ਡੋਨਾ ਪੌਲਾ ਵਿਖੇ ਓਸ਼ੇਨ ਪਾਰਕ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਬੰਬੋਲਿਮ ਦੇ ਮਨੀਪਾਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਮ੍ਰਿਤਕ ਲਿਆਂਦਾ ਗਿਆ ਸੀ। ਇਸ ਮਾਮਲੇ ਦੀ ਅੱਗੇ ਦੀ ਜਾਂਚ ਪੀਐਸਆਈ ਨਿਤਿਨ ਨਾਇਕ ਦੀ ਅਗਵਾਈ ਹੇਠ ਜਾਰੀ ਹੈ।ਨਾਨਾ ਪਾਟੇਕਰ ਦਾ ਵੀਰਵਾਰ ਰਾਤ ਪੁਣੇ ਵਿੱਚ ਉਨ੍ਹਾਂ ਦੇ ਡੋਂਜ ਫਾਰਮਹਾਊਸ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ।
Total Views: 1 ,
Real Estate




















