ਇਬੋਲਾ ਵਾਇਰਸ ਨੇ ਮਚਾਈ ਤਬਾਹੀ, ਕੇਸਾਂ ਦੀ ਗਿਣਤੀ 900 ਤੋਂ ਪਾਰ, 119 ਮੌਤਾਂ

ਅਫਰੀਕੀ ਦੇਸ਼ ਕਾਂਗੋ ‘ਚ ਇਬੋਲਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਕਾਂਗੋ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਦੇਸ਼ ਦੇ ਪੂਰਬੀ ਹਿੱਸੇ ਵਿੱਚ ਚੱਲ ਰਹੇ ਇਬੋਲਾ ਕਹਿਰ ਦੌਰਾਨ ਸ਼ੱਕੀ ਮਾਮਲਿਆਂ ਦੀ ਗਿਣਤੀ 900 ਨੂੰ ਪਾਰ ਕਰ ਗਈ ਹੈ।ਕਾਂਗੋ ਦੇ ਸੰਚਾਰ ਮੰਤਰਾਲੇ ਨੇ ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਕਿ ਇਬੋਲਾ ਵਾਇਰਸ ਦੇ 904 ਸ਼ੱਕੀ ਮਾਮਲੇ ਸਾਹਮਣੇ ਆਏ ਹਨ ਅਤੇ 119 ਸ਼ੱਕੀ ਮੌਤਾਂ ਦਰਜ ਕੀਤੀਆਂ ਗਈਆਂ ਹਨ।ਇਸ ਤੋਂ ਪਹਿਲਾਂ ਕਾਂਗੋ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਦੇਸ਼ ਵਿੱਚ ਇਬੋਲਾ ਵਾਇਰਸ ਦੇ 700 ਤੋਂ ਵੱਧ ਸ਼ੱਕੀ ਮਾਮਲੇ ਦਰਜ ਕੀਤੇ ਗਏ ਹਨ ਅਤੇ 170 ਤੋਂ ਵੱਧ ਸ਼ੱਕੀ ਮੌਤਾਂ ਹੋਈਆਂ ਹਨ। ਇਬੋਲਾ ਦੇ ਜ਼ਿਆਦਾਤਰ ਮਾਮਲੇ ਕਾਂਗੋ ਦੇ ਇਟੂਰੀ ਸੂਬੇ ਨਾਲ ਜੁੜੇ ਸਨ। ਇਬੋਲਾ ਦਾ ਸਭ ਤੋਂ ਵੱਧ ਪ੍ਰਕੋਪ ਇਸ ਖੇਤਰ ਵਿੱਚ ਦੇਖਿਆ ਗਿਆ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਇਹ ਵੀ ਦੱਸਿਆ ਹੈ ਕਿ ਇਬੋਲਾ ਦਾ ਪ੍ਰਕੋਪ ਕਾਂਗੋ ਲਈ ਉੱਚ ਖਤਰਾ ਪੈਦਾ ਕਰ ਰਿਹਾ ਹੈ। ਹਾਲਾਂਕਿ, ਇਹ ਵੀ ਦੱਸਿਆ ਗਿਆ ਹੈ ਕਿ ਵਿਸ਼ਵ ਪੱਧਰ ‘ਤੇ ਇਬੋਲਾ ਫੈਲਣ ਦਾ ਖ਼ਤਰਾ ਜ਼ਿਆਦਾ ਨਹੀਂ ਹੈ।

Total Views: 2 ,
Real Estate