ਪੈਰਾਗਲਾਈਡਰ ਨਾਲ ਟਕਰਾਇਆ ਜਹਾਜ਼

ਆਸਟ੍ਰੀਆ ਦੇ ਆਲਪਸ ਪਹਾੜਾਂ ਉੱਤੇ ਸ਼ਨੀਵਾਰ ਦੁਪਹਿਰ ਨੂੰ ਅਸਮਾਨ ਵਿੱਚ ਉੱਡ ਰਹੀ 44 ਸਾਲ ਦੀ ਇੱਕ ਮਹਿਲਾ ਪੈਰਾਗਲਾਈਡਰ ਅਚਾਨਕ ਇੱਕ ਛੋਟੇ ਜਹਾਜ਼ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਜਹਾਜ਼ ਨੇ ਪੈਰਾਗਲਾਈਡਰ ਦੇ ਪੈਰਾਸ਼ੂਟ ਨੂੰ ਵਿਚਕਾਰੋਂ ਪਾੜ ਦਿੱਤਾ, ਜਿਸ ਤੋਂ ਬਾਅਦ ਮਹਿਲਾ ਹਵਾ ਵਿੱਚ ਬੇਕਾਬੂ ਹੋ ਕੇ ਹੇਠਾਂ ਡਿੱਗਣ ਲੱਗੀ। ਇਹ ਪੂਰੀ ਘਟਨਾ ਕੈਮਰੇ ਵਿੱਚ ਰਿਕਾਰਡ ਹੋ ਗਈ।ਟੱਕਰ ਤੋਂ ਬਾਅਦ ਪੈਰਾਗਲਾਈਡਰ ਦਾ ਵਿੰਗ ਫਟ ਜਾਂਦਾ ਹੈ ਅਤੇ ਸਬਰੀਨਾ ਹਵਾ ਵਿੱਚ ਤੇਜ਼ੀ ਨਾਲ ਘੁੰਮਦੀ ਹੋਈ ਹੇਠਾਂ ਡਿੱਗਣ ਲੱਗਦੀ ਹੈ। ਇਸ ਦੌਰਾਨ ਉਹ ਘਬਰਾਹਟ ਅਤੇ ਅਫ਼ਰਾ-ਤਫ਼ਰੀ ਦੇ ਵਿਚਕਾਰ ਪੈਰਾਗਲਾਈਡਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਆਖਰੀ ਮੌਕੇ ‘ਤੇ ਉਸ ਨੇ ਆਪਣਾ ਐਮਰਜੈਂਸੀ ਪੈਰਾਸ਼ੂਟ ਖੋਲ੍ਹ ਦਿੱਤਾ, ਜਿਸ ਨਾਲ ਉਸ ਦੀ ਜਾਨ ਬਚ ਗਈ।

Total Views: 2 ,
Real Estate