ਆਸਟ੍ਰੇਲੀਆ: ਕਤਲ ਦੇ ਦੋਸ਼ੀ ਰਾਜਵਿੰਦਰ ਸਿੰਘ ਨੂੰ 25 ਸਾਲ ਦੀ ਕੈਦ

ਆਸਟ੍ਰੇਲੀਆ ਦੇ ਕੁਈਨਜ਼ਲੈਂਡ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ ਰਾਜਵਿੰਦਰ ਸਿੰਘ ਨੂੰ 2018 ਵਿੱਚ ਇੱਕ ਬੀਚ ‘ਤੇ 24 ਸਾਲਾ ਔਰਤ ਦੇ ਕਤਲ ਦੇ ਦੋਸ਼ ਵਿੱਚ 25 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।ਕੈਰਨਜ਼ ਦੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸਾਬਕਾ ਨਰਸ, 41 ਸਾਲਾ ਰਾਜਵਿੰਦਰ ਸਿੰਘ ਨੂੰ ਟੋਯਾਹ ਕੋਰਡਿੰਗਲੀ ਦੇ ਕਤਲ ਦਾ ਦੋਸ਼ੀ ਪਾਇਆ। ਜਸਟਿਸ ਲਿੰਕਨ ਕ੍ਰਾਊਲੀ ਨੇ ਰਾਜਵਿੰਦਰ ਦੇ ਕਤਲ ਦੇ ਇਰਾਦੇ ਨੂੰ ਅਗਿਆਤ ਦੱਸਿਆ, ਇਸ ਨੂੰ ਇੱਕ ਮੌਕਾਪ੍ਰਸਤ ਕਤਲ ਕਰਾਰ ਦਿੱਤਾ। ਰਾਜਵਿੰਦਰ ਨੇ 21 ਅਕਤੂਬਰ 2018 ਨੂੰ ਕੋਰਡਿੰਗਲੀ ਦਾ ਕਤਲ ਕਰ ਦਿੱਤਾ ਸੀ ਜਦੋਂ ਉਹ ਕੈਰਨਜ਼ ਦੇ ਉੱਤਰ ਵਿੱਚ ਵਾਂਗੇਟੀ ਬੀਚ ‘ਤੇ ਆਪਣੇ ਕੁੱਤੇ ਨੂੰ ਘੁਮਾ ਰਹੀ ਸੀ।

Total Views: 4 ,
Real Estate