USA:ਕੈਂਟਕੀ ਸਟੇਟ ਯੂਨੀਵਰਸਿਟੀ ‘ਚ ਗੋ*ਲੀਬਾਰੀ, 1 ਵਿਦਿਆਰਥੀ ਦੀ ਮੌ*ਤ

ਅਮਰੀਕਾ ‘ਚ ਮੰਗਲਵਾਰ ਨੂੰ ਕੈਂਟਕੀ ਸਟੇਟ ਯੂਨੀਵਰਸਿਟੀ ਦੇ ਹੋਸਟਲ ਵਿੱਚ ਗੋਲੀਬਾਰੀ ਹੋਈ, ਜਿਸ ਵਿੱਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੈ।ਫਰੈਂਕਫਰਟ ਪੁਲਿਸ ਨੇ ਕੈਂਪਸ ਨੂੰ ਘੇਰ ਲਿਆ ਅਤੇ ਤੁਰੰਤ ਕਾਰਵਾਈ ਕਰਦੇ ਹੋਏ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਯੂਨੀਵਰਸਿਟੀ ਪ੍ਰਸ਼ਾਸਨ ਮੁਤਾਬਕ, ਇਹ ਘਟਨਾ ਕੈਂਪਸ ਸਥਿਤ ‘ਵਿਟਨੀ ਐਮ ਯੰਗ ਜੂਨੀਅਰ ਹਾਲ’ ਵਿੱਚ ਵਾਪਰੀ। ਗੋਲੀ ਲੱਗਣ ਕਾਰਨ ਜ਼ਖਮੀ ਹੋਏ ਦੂਜੇ ਵਿਦਿਆਰਥੀ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਗੰਭੀਰ ਪਰ ਸਥਿਰ ਦੱਸੀ ਜਾ ਰਹੀ ਹੈ। ਪ੍ਰਸ਼ਾਸਨ ਨੇ ਘਟਨਾ ਤੋਂ ਤੁਰੰਤ ਬਾਅਦ ਕੈਂਪਸ ਨੂੰ ਸੀਲ਼ ਕਰ ਦਿੱਤਾ ਸੀ, ਜਿਸਨੂੰ ਹੁਣ ਸਥਿਤੀ ਸੁਰੱਖਿਅਤ ਹੋਣ ‘ਤੇ ਹਟਾ ਦਿੱਤਾ ਗਿਆ ਹੈ।

Total Views: 61 ,
Real Estate