ਅਮਰੀਕਾ ਦੀ ਸਖ਼ਤ ਪਰਵਾਸ ਨੀਤੀ ਅਤੇ ਦੇਸ਼ ਨਿਕਾਲੇ ਦੀ ਮੁਹਿੰਮ ਦੌਰਾਨ ਭਾਰਤੀ ਮੂਲ ਦੇ ਦੋ ਜਣਿਆਂ ਨੂੰ ਵੱਖ-ਵੱਖ ਮਾਮਲਿਆਂ ਹਿਰਾਸਤ ਵਿੱਚ ਲਿਆ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਜੈਜ਼ ਗਿਟਾਰ ਵਾਦਕ ਤੇ ਸਿੱਖਿਅਕ ਪ੍ਰਿਤੇਸ਼ ਵਾਲੀਆ ਅਤੇ ਦੂਜੀ ਗਰੀਨ ਕਾਰਡ ਧਾਰਕ ਬਜ਼ੁਰਗ ਮਹਿਲਾ ਹੈ। ਦਿੱਲੀ ਵਿੱਚ ਜਨਮੇ ਪ੍ਰਿਤੇਸ਼ ਵਾਲੀਆ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਲਾਸ ਏਂਜਲਸ ਪਰਤਣ ਮਗਰੋਂ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐੱਨਫੋਰਸਮੈਂਟ (ਆਈ ਸੀ ਈ) ਨੇ ਹਿਰਾਸਤ ਵਿੱਚ ਲਿਆ ਸੀ। ਪ੍ਰਿਤੇਸ਼ ਦੀ ਇੰਸਟਾਗ੍ਰਾਮ ਪੋਸਟ ਅਨੁਸਾਰ ਉਸ ਨੂੰ ਅਡੇਲਾਂਟੋ ਆਈ ਸੀ ਈ ਪ੍ਰੋਸੈਸਿੰਗ ਸੈਂਟਰ ਵਿੱਚ ਰੱਖਿਆ ਗਿਆ ਸੀ; ਹਾਲਾਂਕਿ ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਸ ਕੋਲ ਕਿਹੜਾ ਵੀਜ਼ਾ ਸੀ ਅਤੇ ਉਸ ਨੂੰ ਕਿਉਂ ਹਿਰਾਸਤ ਵਿੱਚ ਲਿਆ ਗਿਆ। ਵਾਲੀਆ ਨੇ ਦੱਸਿਆ ਕਿ 14 ਦਿਨਾਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ ਹੈ ਪਰ ਕਾਨੂੰਨੀ ਕਾਰਵਾਈ ਹਾਲੇ ਜਾਰੀ ਹੈ।ਦੂਜਾ ਮਾਮਲਾ 2013 ਤੋਂ ਗਰੀਨ ਕਾਰਡ ਧਾਰਕ ਬਜ਼ੁਰਗ ਔਰਤ ਵੈਂਕਟਾ ਵਸਮਸੈੱਟੀ ਦਾ ਹੈ। ਪਿਛਲੇ 27 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੀ ਵਸਮਸੈੱਟੀ ਨੂੰ 11 ਅਗਸਤ ਨੂੰ ਨੌਰਥ ਕੈਰੋਲੀਨਾ ਦੇ ਆਈ ਸੀ ਈ ਦਫ਼ਤਰ ਵਿੱਚ ਨਿਯਮਤ ਪੇਸ਼ੀ ਦੌਰਾਨ ਹਿਰਾਸਤ ਵਿੱਚ ਲਿਆ ਗਿਆ। ਉਹ ਨੌਰਥ ਕੈਰੋਲੀਨਾ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਪੜ੍ਹਾਉਂਦੀ ਹੈ ਅਤੇ ਉਸ ਦੇ ਬੱਚੇ ਅਮਰੀਕੀ ਨਾਗਰਿਕ ਹਨ। ਕੁਝ ਮਹੀਨੇ ਪਹਿਲਾਂ ਹੀ ਇਮੀਗ੍ਰੇਸ਼ਨ ਜੱਜ ਨੇ ਉਸ ਖ਼ਿਲਾਫ਼ ਦੇਸ਼ ਨਿਕਾਲੇ ਦੀ ਕਾਰਵਾਈ ਰੱਦ ਕਰ ਦਿੱਤੀ ਸੀ। ਉਹ 2022 ਵਿੱਚ ਆਪਣੇ ਬਿਮਾਰ ਮਾਪਿਆਂ ਦੀ ਦੇਖਭਾਲ ਲਈ ਭਾਰਤ ਗਈ ਸੀ ਅਤੇ ਕੋਵਿਡ-19 ਕਾਰਨ ਫਰਵਰੀ 2023 ਵਿੱਚ ਵਾਪਸ ਪਰਤੀ ਸੀ।
ਦੋ ਭਾਰਤੀ ICE ਦੀ ਹਿਰਾਸਤ ’ਚ
Real Estate





















