ਅਮਰੀਕਾ ਵਿੱਚ ਮੈਟਾ ਪਲੇਟਫਾਰਮ ਖ਼ਿਲਾਫ਼ ਇੱਕ ਇਤਿਹਾਸਕ ਮੁਕੱਦਮਾ ਸ਼ੁਰੂ ਹੋ ਗਿਆ ਹੈ, ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਮੈਟਾ ਨੇ ਜਾਣਬੁੱਝ ਕੇ ਮੁਨਾਫ਼ਾ ਕਮਾਉਣ ਲਈ ਬੱਚਿਆਂ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ਪਲੇਟਫਾਰਮਾਂ ਦਾ ਆਦੀ ਬਣਾਉਣ ਦੀ ਕੋਸ਼ਿਸ਼ ਕੀਤੀ।ਅਮਰੀਕੀ ਰਾਜਾਂ ਦੇ 29 ਸੂਬਿਆਂ ਵੱਲੋਂ ਮੈਟਾ ਉੱਤੇ ਮੁਕੱਦਮਾ ਕੀਤਾ ਗਿਆ ਹੈ ਜੋ ਭਾਰੀ ਜੁਰਮਾਨੇ ਅਤੇ ਮੈਟਾ ਦੇ ਕੰਮਕਾਜ ਦੇ ਤਰੀਕਿਆਂ ਵਿੱਚ ਬਦਲਾਅ ਦੀ ਮੰਗ ਕਰ ਰਹੇ ਹਨ। ਕੈਲੀਫੋਰਨੀਆ, ਕੋਲੋਰਾਡੋ, ਕੈਨਟਕੀ ਅਤੇ ਨਿਊ ਜਰਸੀ ਸਮੇਤ ਚਾਰ ਪ੍ਰਮੁੱਖ ਰਾਜਾਂ ਦਾ ਦੋਸ਼ ਹੈ ਕਿ ਮੈਟਾ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ ਨੂੰ ਨੌਜਵਾਨ ਉਪਭੋਗਤਾਵਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਡਿਜ਼ਾਈਨ ਕੀਤਾ ਹੈ, ਜਿਸ ਨਾਲ ਚਿੰਤਾ, ਡਿਪਰੈਸ਼ਨ ਅਤੇ ਇੱਥੋਂ ਤੱਕ ਕਿ ਖ਼ੁਦਕੁਸ਼ੀ ਵਰਗੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।
Total Views: 2 ,
Real Estate





















