ਐਲਨ ਮਸਕ ਨੇ ਕੁਝ ਟੈਲੀਕਾਮ ਆਪਰੇਟਰਾਂ ‘ਤੇ ਤਨਜ਼ ਕੱਸਦਿਆਂ ਦੋਸ਼ ਲਾਇਆ ਹੈ ਕਿ ਦੇਸ਼ ਵਿੱਚ ਆਪਣੀ ਏਕਾਧਿਕਾਰ ਨੂੰ ਬਣਾਈ ਰੱਖਣ ਲਈ “ਕੁੱਝ ਸਰਮਾਏਦਾਰਾਂ ” ਨੇ ਉਨ੍ਹਾਂ ਦੀ ਕੰਪਨੀ ਦੀ ਸੈਟੇਲਾਈਟ ਸੰਚਾਰ ਸੇਵਾ ਨੂੰ ਭਾਰਤ ਵਿੱਚ ਬਲਾਕ ਕਰ ਦਿੱਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ X ‘ਤੇ DodgeDesigner ਹੈਂਡਲ ਵੱਲੋਂ 11,000 ਤੋਂ ਵੱਧ ਪਿੰਡਾਂ ਵਿੱਚ ਮੋਬਾਈਲ ਕਵਰੇਜ ਨਾ ਹੋਣ ਬਾਰੇ ਪੋਸਟ ਕੀਤੀ ਗਈ ਜਾਣਕਾਰੀ ਦੇ ਜਵਾਬ ਵਿੱਚ ਮਸਕ ਨੇ ਕਿਹਾ: “ਬਦਕਿਸਮਤੀ ਨਾਲ, ਸਾਨੂੰ ਭਾਰਤੀ ਲੋਕਾਂ ‘ਤੇ ਆਪਣਾ ਏਕਾਧਿਕਾਰ ਵਾਲਾ ਸ਼ਿੰਕੰਜਾ ਬਣਾਈ ਰੱਖਣ ਲਈ ਕੁਝ ਸਰਮਾਏਦਾਰਾਂ ਵੱਲੋਂ ਰੋਕਿਆ ਜਾ ਰਿਹਾ ਹੈ।”ਮਸਕ ਨੇ ‘ਐਕਸ’ ‘ਤੇ ਪੋਸਟ ਕੀਤਾ, “ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਕੌਣ ਹਨ… ਇਹ ਭਾਰਤ ਦੇ ਲੋਕਾਂ ਵਿਰੁੱਧ ਇੱਕ ਅਪਰਾਧ ਹੈ!”
Real Estate



















