ਫੌਜ ਨੇ Nepal ਵਿੱਚ ਸੰਭਾਲੀ ਕਮਾਨ : ਸਾਬਕਾ ਚੀਫ ਜਸਟਿਸ ਸਰਕਾਰ ਚਲਾ ਸਕਦੀ

ਨੇਪਾਲ ਵਿੱਚ ਪਿਛਲੇ ਦੋ ਦਿਨਾਂ ਤੋਂ ਚੱਲ ਰਹੇ ਹਿੰਸਕ ਪ੍ਰਦਰਸ਼ਨਾਂ ਅਤੇ ਕੇ.ਪੀ. ਸ਼ਰਮਾ ਓਲੀ ਦੀ ਸਰਕਾਰ ਡਿੱਗਣ ਤੋਂ ਬਾਅਦ, ਫੌਜ ਨੇ ਦੇਸ਼ ਦੀ ਕਮਾਨ ਸੰਭਾਲ ਲਈ ਹੈ। ਇਸੇ ਦੌਰਾਨ, ਫੌਜ ਮੁਖੀ ਜਨਰਲ ਅਸ਼ੋਕ ਰਾਜ ਸਿਗਡੇਲ ਨੇ ਸਾਬਕਾ ਚੀਫ਼ ਜਸਟਿਸ ਸੁਸ਼ੀਲਾ ਕਾਰਕੀ ਨੂੰ ਦੇਸ਼ ਦੀ ਅੰਤਰਿਮ ਕਾਰਜਕਾਰੀ ਮੁਖੀ ਬਣਨ ਲਈ ਮਨਾ ਲਿਆ ਹੈ।ਜਨਰਲ ਸਿਗਡੇਲ ਨੇ ਦੇਰ ਰਾਤ ਤੱਕ ‘ਜਨਰਲ ਜ਼ੈੱਡ’ ਅੰਦੋਲਨ ਦੇ ਨੇਤਾਵਾਂ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨਾਲ ਕਈ ਦੌਰ ਦੀ ਗੱਲਬਾਤ ਕੀਤੀ। ਉਨ੍ਹਾਂ ਨੇ ਸੁਸ਼ੀਲਾ ਕਾਰਕੀ ਦੇ ਨਿਵਾਸ ਸਥਾਨ ‘ਤੇ ਜਾ ਕੇ ਉਨ੍ਹਾਂ ਨੂੰ ਦੇਸ਼ ਨੂੰ ਇਸ ਸੰਕਟ ਵਿੱਚੋਂ ਬਾਹਰ ਕੱਢਣ ਦੀ ਅਪੀਲ ਕੀਤੀ। ਕਾਰਕੀ ਨੇ ਸ਼ੁਰੂ ਵਿੱਚ ਝਿਜਕ ਦਿਖਾਈ, ਪਰ ਲਗਭਗ 15 ਘੰਟਿਆਂ ਬਾਅਦ ਉਹ ਇਸ ਜ਼ਿੰਮੇਵਾਰੀ ਨੂੰ ਸੰਭਾਲਣ ਲਈ ਸਹਿਮਤ ਹੋ ਗਏ। ਕਾਠਮੰਡੂ ਦੇ ਮੇਅਰ ਬਲੇਂਦਰ ਸ਼ਾਹ ਨੇ ਵੀ ਕਾਰਕੀ ਦੇ ਨਾਮ ਦਾ ਸਮਰਥਨ ਕੀਤਾ।ਸੂਤਰਾਂ ਅਨੁਸਾਰ, ਨੇਪਾਲ ਵਿੱਚ ਹੁਣ ਬੰਗਲਾਦੇਸ਼ ਦੀ ਤਰਜ਼ ‘ਤੇ ਇੱਕ ਅੰਤਰਿਮ ਸਰਕਾਰ ਬਣਾਉਣ ਦੀ ਤਿਆਰੀ ਹੈ। ਫੌਜ ਦੀ ਪਹਿਲੀ ਤਰਜੀਹ ਕਾਨੂੰਨ ਵਿਵਸਥਾ ਨੂੰ ਬਹਾਲ ਕਰਨਾ ਅਤੇ ਲੁੱਟ-ਖਸੁੱਟ ਤੇ ਅਰਾਜਕਤਾ ਨੂੰ ਰੋਕਣਾ ਹੈ। ਇਸ ਤੋਂ ਇਲਾਵਾ, ਫੌਜ ਸਾਰੀਆਂ ਰਾਜਨੀਤਿਕ ਪਾਰਟੀਆਂ ਅਤੇ ਨੌਜਵਾਨ ਸਮੂਹਾਂ ਨੂੰ ਗੱਲਬਾਤ ਦੀ ਮੇਜ਼ ‘ਤੇ ਲਿਆ ਕੇ ਇੱਕ ਨਵੀਂ ਰਾਜਨੀਤਿਕ ਦਿਸ਼ਾ ਤੈਅ ਕਰਨ ਦੀ ਕੋਸ਼ਿਸ਼ ਕਰੇਗੀ, ਜਿਸ ਤਹਿਤ ਇੱਕ ਸਾਂਝਾ ਘੱਟੋ-ਘੱਟ ਪ੍ਰੋਗਰਾਮ ਤਿਆਰ ਕੀਤਾ ਜਾਵੇਗਾ ਅਤੇ ਇੱਕ ਨਵਾਂ ਸੰਵਿਧਾਨ ਬਣਾਇਆ ਜਾਵੇਗਾ।

Total Views: 12 ,
Real Estate