ਟਰੰਪ ਦੇ ਕਰੀਬੀ ਦਾ ਦਿਨ ਦਿਹਾੜੇ ਕਤਲ

ਅਮੈਰਿਕਾ ਫ਼ਰਸਟ” ਰਾਜਨੀਤਿਕ ਅੰਦੋਲਨ ਦੇ ਪ੍ਰਭਾਵਸ਼ਾਲੀ ਚਿਹਰੇ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀ ਸਹਿਯੋਗੀ ਚਾਰਲੀ ਕਰਕ(31) ਦੀ ਯੂਟਾਹ ਕਾਊਂਟੀ ‘ਚ ਬੁੱਧਵਾਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਯੂਟਾਹ ਵੈਲੀ ਯੂਨੀਵਰਸਿਟੀ ਦੇ ਕੈਂਪਸ ਵਿੱਚ ਵਾਪਰੀ, ਜਿੱਥੇ ਕਰਕ ਇੱਕ ਪ੍ਰੋਗਰਾਮ ਦੌਰਾਨ ਭਾਸ਼ਣ ਦੇ ਰਹੇ ਸਨ। ਲਗਭਗ 20 ਮਿੰਟ ਬਾਅਦ ਇੱਕ ਹਮਲਾਵਰ ਨੇ ਗੋਲੀ ਚਲਾਈ ਜੋ ਉਨ੍ਹਾਂ ਦੀ ਗਰਦਨ ਵਿੱਚ ਲੱਗੀ। ਐਸੋਸੀਏਟਿਡ ਪ੍ਰੈੱਸ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ। ਉਸ ਸਮੇਂ ਕਰਕ ਅਮਰੀਕਾ ਵਿੱਚ ਹੋ ਰਹੀਆਂ ਮਾਸ ਸ਼ੂਟਿੰਗਜ਼ ਬਾਰੇ ਗੱਲ ਕਰ ਰਹੇ ਸਨ।

Total Views: 139 ,
Real Estate