ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਮਦਨ ਕਰ ਵਿੱਚ ਵੱਡੀ ਰਾਹਤ ਦਾ ਐਲਾਨ ਕੀਤਾ ਹੈ। ਸਾਲ 2025-26 ਦੇ ਆਮ ਬਜਟ ਨੂੰ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨੇ ਨਵੇਂ ਆਮਦਨ ਕਰ ਸੈਲਾਬ ਦਾ ਵੀ ਐਲਾਨ ਕੀਤਾ ਹੈ।ਇਸ ਐਲਾਨ ਅਨੁਸਾਰ ਨਵੀਂ ਟੈਕਸ ਵਿਵਸਥਾ ਵਿੱਚ ਸਾਲਾਨਾ 12 ਲੱਖ ਰੁਪਏ ਤੱਕ ਦੀ ਆਮਦਨ ‘ਤੇ ਕੋਈ ਆਮਦਨ ਕਰ ਨਹੀਂ ਦੇਣਾ ਹੋਵੇਗਾ।ਤਨਖਾਹ ਲੈਣ ਵਾਲੇ ਵਰਗ ਲਈ ਮਿਆਰੀ ਕਟੌਤੀ ਸਿਰਫ਼ 75 ਹਜ਼ਾਰ ਰੁਪਏ ਹੀ ਰੱਖੀ ਗਈ ਹੈ, ਇਸ ਲਈ ਤਨਖਾਹ ਲੈਣ ਵਾਲੇ ਵਰਗ ਦੀ 12 ਲੱਖ 75 ਹਜ਼ਾਰ ਰੁਪਏ ਤੱਕ ਦੀ ਆਮਦਨ ਟੈਕਸ ਮੁਕਤ ਹੋਵੇਗੀ।ਜਿਸ ਕਰਮਚਾਰੀ ਦੀ ਸਾਲਾਨਾ ਆਮਦਨ 12 ਲੱਖ 75 ਹਜ਼ਾਰ ਰੁਪਏ ਹੈ, ਉਸ ਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ।
ਕਿਸੇ ਵਿਅਕਤੀ ਦੀ ਸਾਲਾਨਾ ਆਮਦਨ 13 ਲੱਖ ਰੁਪਏ ਹੈ।ਕਿਉਂਕਿ ਪਹਿਲੇ 4 ਲੱਖ ਰੁਪਏ ‘ਤੇ ਕੋਈ ਟੈਕਸ ਨਹੀਂ ਹੈ, ਇਸ ਲਈ ਇਸ ਸਲੈਬ ‘ਤੇ ਟੈਕਸ ਨਹੀਂ ਦੇਣਾ ਹੈ।4 ਤੋਂ 8 ਲੱਖ ਰੁਪਏ ਦੇ ਦਾਇਰੇ ‘ਤੇ 5 ਫ਼ੀਸਦੀ ਟੈਕਸ ਲਗਾਇਆ ਜਾਣਾ ਹੈ, ਯਾਨੀ ਚਾਰ ਲੱਖ ਰੁਪਏ ‘ਤੇ 5 ਫ਼ੀਸਦੀ ਦੀ ਦਰ ਨਾਲ ਇਹ ਟੈਕਸ 20 ਹਜ਼ਾਰ ਰੁਪਏ ਬਣਦਾ ਹੈ।ਫਿਰ 8 ਲੱਖ ਰੁਪਏ ਤੋਂ 12 ਲੱਖ ਰੁਪਏ ਤੱਕ ਦੀ ਟੈਕਸ ਦਰ 10 ਪ੍ਰਤੀਸ਼ਤ ਹੈ। ਇਸ ਬ੍ਰੈਕੇਟ ਵਿੱਚ ਚਾਰ ਲੱਖ ਰੁਪਏ ‘ਤੇ 10 ਫ਼ੀਸਦੀ ਦੇ ਹਿਸਾਬ ਨਾਲ ਟੈਕਸ ਬਣਿਆ 40 ਹਜ਼ਾਰ ਰੁਪਏ।ਹੁਣ ਕਿਉਂਕਿ ਇਸ ਵਿਅਕਤੀ ਦੀ ਸਾਲਾਨਾ ਆਮਦਨ 13 ਲੱਖ ਰੁਪਏ ਹੈ, ਇਸ ਲਈ ਬਾਕੀ 1 ਲੱਖ ਰੁਪਏ ‘ਤੇ 15 ਫ਼ੀਸਦੀ ਦੇ ਹਿਸਾਬ ਨਾਲ ਟੈਕਸ ਬਣਿਆ 15 ਹਜ਼ਾਰ ਰੁਪਏ।ਇਸ ਤਰ੍ਹਾਂ, ਇਸ ਵਿਅਕਤੀ ਦੀ ਟੈਕਸ ਦੇਣਦਾਰੀ ਬਣੀ – 20 ਹਜ਼ਾਰ + 40 ਹਜ਼ਾਰ + 15 ਹਜ਼ਾਰ ਯਾਨੀ 75 ਹਜ਼ਾਰ ਰੁਪਏ।



















