Women U-19 T20 World cup: ਭਾਰਤ ਦੂਜੀ ਵਾਰ ਬਣਿਆ ਚੈਂਪੀਅਨ

ਭਾਰਤ ਨੇ ਦੱਖਣੀ ਅਫਰੀਕਾ ਨੂੰ ਨੌਂ ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਜਿੱਤ ਲਿਆ ਹੈ। ਖਿਤਾਬੀ ਮੁਕਾਬਲੇ ਦੇ ਆਪਣੇ ਸਫ਼ਰ ਦੌਰਾਨ ਹਰੇਕ ਮੁਕਾਬਲੇ ਵਿਚ ਸੌਖੀ ਜਿੱਤ ਦਰਜ ਕਰਨ ਵਾਲੇ ਭਾਰਤ ਨੇ ਮੁੜ ਆਪਣਾ ਦਬਦਬਾ ਬਣਾਈ ਰੱਖਿਆ।ਭਾਰਤ ਨੇ ਦੱਖਣੀ ਅਫ਼ਰੀਕਾ ਵੱਲੋਂ ਦਿੱਤੇ 83 ਦੌੜਾਂ ਦੇ ਟੀਚੇ ਨੂੰ 52 ਗੇਂਦਾਂ ਬਾਕੀ ਰਹਿੰਦਿਆਂ 11.2 ਓਵਰਾਂ ਵਿਚ ਇਕ ਵਿਕਟ ’ਤੇ 84 ਦੌੜਾਂ ਬਣਾ ਕੇ ਪੂਰਾ ਕੀਤਾ। ਭਾਰਤ ਬਿਨਾਂ ਕੋਈ ਮੈਚ ਗੁਆਇਆਂ ਟੂਰਨਾਮੈਂਟ ਜਿੱਤਣ ਵਾਲੀ ਪਹਿਲੀ ਟੀਮ ਵੀ ਬਣਿਆ। ਗੋਂਗਾਡੀ ਤ੍ਰਿਸ਼ਾ 33 ਗੇਂਦਾਂ ਉੱਤੇ ਨਾਬਾਦ 44 ਦੌੜਾਂ ਬਣਾ ਕੇ ਭਾਰਤ ਲਈ ਟੌਪ ਸਕੋਰਰ ਰਹੀ। ਸਾਨਿਕਾ ਚਾਲਕੇ ਨੇ ਵੀ 22 ਗੇਂਦਾਂ ਵਿਚ ਨਾਬਾਦ 26 ਦੌੜਾਂ ਬਣਾਈਆਂ। ਦੋਵਾਂ ਨੇ ਦੂਜੇ ਵਿਕਟ ਲਈ 48 ਦੌੜਾਂ ਦੀ ਨਾਬਾਦ ਭਾਈਵਾਲੀ ਕੀਤੀ।

Total Views: 7 ,
Real Estate