ਰੇਲਵੇ ਸਟੇਸ਼ਨ ’ਤੇ ਦੋ ਰੇਲਗੱਡੀਆਂ ਵਿਚਕਾਰ ਟੱਕਰ,14 ਮੌਤਾਂ

ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਨੇੜੇ ਬੇਕਾਸੀ ਰੇਲਵੇ ਸਟੇਸ਼ਨ ‘ਤੇ ਸੋਮਵਾਰ ਦੇਰ ਰਾਤ ਦੋ ਰੇਲਗੱਡੀਆਂ ਵਿਚਕਾਰ ਹੋਈ ਭਿਆਨਕ ਟੱਕਰ ਵਿਚ 14 ਲੋਕਾਂ ਦੀ ਮੌਤ ਹੋ ਗਈ ਅਤੇ 84 ਜ਼ਖਮੀ ਹੋ ਗਏ। ਬਹੁਤ ਸਾਰੇ ਯਾਤਰੀ ਰੇਲਗੱਡੀਆਂ ਵਿੱਚ ਫਸੇ ਰਹੇ ਅਤੇ ਮੰਗਲਵਾਰ ਸਵੇਰ ਤੱਕ ਬਚਾਅ ਕਾਰਜ ਜਾਰੀ ਹਨ।ਸਰਕਾਰੀ ਰੇਲਵੇ ਕੰਪਨੀ ਕੇ.ਏ.ਆਈ ਨੇ ਦੱਸਿਆ ਕਿ ਮੰਗਲਵਾਰ ਸਵੇਰੇ 8:45 ਵਜੇ ਤੱਕ 14 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ। ਸ਼ੁਰੂਆਤੀ ਰਿਪੋਰਟਾਂ ਵਿਚ ਪੰਜ ਮੌਤਾਂ ਦਾ ਸੰਕੇਤ ਮਿਲਿਆ, ਪਰ ਬਾਅਦ ਵਿਚ ਗਿਣਤੀ ਵਧ ਗਈ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਦੂਜੀ ਰੇਲਗੱਡੀ ਦੇ ਸਾਰੇ 240 ਯਾਤਰੀ ਸੁਰੱਖਿਅਤ ਹਨ।

Real Estate