ਪਟਿਆਲਾ ਨੇੜੇ ਰੇਲਵੇ ਟਰੈਕ ‘ਤੇ ਵੱਡਾ ਧਮਾਕਾ,ਸ਼ੱਕੀ ਲਾਸ਼ ਬਰਾਮਦ

ਪਟਿਆਲਾ ਨੇੜੇ ਅੱਧੀ ਰਾਤ ਨੂੰ ਇੱਕ ਰੇਲਵੇ ਟਰੈਕ ‘ਤੇ ਇੱਕ ਵੱਡਾ ਧਮਾਕਾ ਹੋਇਆ। ਇੱਕ ਲਾਸ਼ ਵੀ ਬਰਾਮਦ ਕੀਤੀ ਗਈ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। ਰਾਜਪੁਰਾ ਅਤੇ ਸ਼ੰਭੂ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਸਥਿਤ ਡੈਡੀਕੇਟਿਡ ਫ੍ਰੇਟ ਕੋਰੀਡੋਰ ਦੀ ਰੇਲਵੇ ਲਾਈਨ ‘ਤੇ ਧਮਾਕੇ ਕਾਰਨ ਪਟੜੀ ਨੂੰ ਨੁਕਸਾਨ ਪਹੁੰਚਿਆ ਹੈ। ਸੂਚਨਾ ਮਿਲਦੇ ਹੀ ਰੇਲਵੇ ਸੁਰੱਖਿਆ ਬਲ , ਜੀ.ਆਰ.ਪੀ. ਅਤੇ ਸਥਾਨਕ ਪੁਲਿਸ ਦੇ ਸੀਨੀਅਰ ਅਧਿਕਾਰੀ ਭਾਰੀ ਪੁਲਿਸ ਬਲ ਨਾਲ ਮੌਕੇ ‘ਤੇ ਪਹੁੰਚ ਗਏ। ਇਹ ਘਟਨਾ ਸ਼ੰਭੂ-ਅੰਬਾਲਾ ਰੇਲ ਟਰੈਕ ਦੇ ਨੇੜੇ ਵਾਪਰੀ। ਇੱਥੋਂ ਇੱਕ ਅਣਪਛਾਤੀ ਲਾਸ਼ ਵੀ ਬਰਾਮਦ ਕੀਤੀ ਗਈ ਹੈ। ਹਾਲਾਂਕਿ ਅਧਿਕਾਰਕ ਤੌਰ ‘ਤੇ ਇਹ ਸਪਸ਼ਟ ਨਹੀਂ ਹੈ ਕਿ ਇਸ ਦਾ ਧਮਾਕੇ ਨਾਲ ਕੋਈ ਸੰਬੰਧ ਹੈ ਜਾਂ ਨਹੀਂ।

Real Estate