ਨੇਪਾਲ ਵਿੱਚ ਕੇਂਦਰੀ ਹਿੱਸਿਆਂ ਵਿੱਚ ਆਏ ਅਚਾਨਕ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਸ਼ੁੱਕਰਵਾਰ ਨੂੰ ਵਧ ਕੇ 579 ਤੱਕ ਪਹੁੰਚ ਗਈ ਹੈ। ਭੋਤੇਕੋਸ਼ੀ ਨਦੀ ਖੇਤਰ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਨਵੇਂ ਹੜ੍ਹਾਂ ਦੇ ਡਰੋਂ ਬਚਾਅ ਕਾਰਜ ਕੁਝ ਸਮੇਂ ਲਈ ਹੌਲੀ ਹੋ ਗਏ ਸਨ ਪਰ ਹੁਣ ਇਨ੍ਹਾਂ ਨੂੰ ਪੂਰੀ ਰਫ਼ਤਾਰ ਨਾਲ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਹੋਰ ਲਾਸ਼ਾਂ ਬਰਾਮਦ ਕੀਤੀਆਂ ਜਾ ਰਹੀਆਂ ਹਨ।ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਅਥਾਰਟੀ ਨੇ ਦੱਸਿਆ ਕਿ ਖੇਤਰ ਵਿੱਚ ਦੁਬਾਰਾ ਹੜ੍ਹ ਆਉਣ ਦਾ ਖ਼ਤਰਾ ਬਣਿਆ ਹੋਇਆ , ਨੇਪਾਲ ਪੁਲੀਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਨੇਪਾਲ ਦੇ ਅੱਠ ਜ਼ਿਲ੍ਹਿਆਂ ਵਿੱਚੋਂ 579 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦੋਂ ਕਿ ਹਜ਼ਾਰਾਂ ਲੋਕ ਅਜੇ ਵੀ ਲਾਪਤਾ ਹਨ। ਪੁਲੀਸ ਅਨੁਸਾਰ ਚਿਤਵਨ ਜ਼ਿਲ੍ਹੇ ਵਿੱਚੋਂ 233, ਨਵਲਪੁਰਬੀ (ਨਵਲਪੁਰਬੀ ਪੂਰਬ) ਵਿੱਚੋਂ 154, ਗੋਰਖਾ ਵਿੱਚੋਂ 46 ਅਤੇ ਧਾਦਿੰਗ ਵਿੱਚੋਂ 40 ਲਾਸ਼ਾਂ ਮਿਲੀਆਂ ਹਨ। ਇਸੇ ਤਰ੍ਹਾਂ ਨੁਵਾਕੋਟ ਵਿੱਚੋਂ 37, ਤਨਹੂ ਵਿੱਚੋਂ 30, ਨਵਲਪ੍ਰਸੀ ਪੱਛਮੀ ਵਿੱਚੋਂ 27 ਅਤੇ ਰਸੁਆ ਵਿੱਚੋਂ 12 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਚੀਨੀ ਅਧਿਕਾਰੀਆਂ ਅਨੁਸਾਰ ਤਿੱਬਤ ਖੁਦਮੁਖਤਿਆਰ ਖੇਤਰ ਦੇ ਗਾਇਰੋਂਗ ਕਾਉਂਟੀ ਵਿੱਚ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੁੱਧਵਾਰ ਸਵੇਰ ਤੋਂ ਜਦੋਂ ਰਸੁਆ ਅਤੇ ਨੇਪਾਲ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਹੜ੍ਹ ਆਏ ਸਨ, ਘੱਟੋ-ਘੱਟ 1924 ਲੋਕ ਲਾਪਤਾ ਹਨ, ਜਿਨ੍ਹਾਂ ਵਿੱਚ 86 ਸੁਰੱਖਿਆ ਕਰਮੀ, 517 ਵਿਦੇਸ਼ੀ ਸੈਲਾਨੀ ਅਤੇ 127 ਨੇਪਾਲੀ ਯਾਤਰੀ ਸ਼ਾਮਲ ਹਨ। ਹੁਣ ਤੱਕ ਵੱਖ-ਵੱਖ ਪ੍ਰਭਾਵਿਤ ਖੇਤਰਾਂ ਵਿੱਚੋਂ 1,545 ਜ਼ਖ਼ਮੀ ਅਤੇ ਫਸੇ ਹੋਏ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ।
ਨੇਪਾਲ ਵਿੱਚ ਹੜ੍ਹਾਂ ਕਾਰਨ ਮ੍ਰਿਤਕਾਂ ਦੀ ਗਿਣਤੀ 500 ਤੋਂ ਟੱਪੀ
Real Estate





















