ਪੂਜਾ ਪੰਡਾਲ ਵਿੱਚ ਮਚੀ ਭਗਦੜ, 19 ਲੋਕਾਂ ਦੀ ਮੌਤ

ਪੱਛਮੀ ਬੰਗਾਲ ਦੇ ਕੋਲਕਾਤਾ ਦੇ ਚੋਰਬਾਗਾਨ ਦੇ ਸਾਰਵਜਨਿਕ ਦੁਰਗਾ ਪੂਜਾ ਪੰਡਾਲ ਵਿੱਚ ਭਗਦੜ ਮਚਣ ਕਾਰਨ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਹੈ।ਸੂਬੇ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਦੱਸਿਆ, “ਪਹਿਲਾਂ 17 ਲੋਕਾਂ ਦੀ ਮੌਤ ਹੋਈ, ਬਾਅਦ ਵਿੱਚ ਦੋ ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 24 ਜ਼ਖ਼ਮੀ ਲੋਕ ਖ਼ਤਰੇ ਤੋਂ ਬਾਹਰ ਹਨ ਅਤੇ ਇੱਕ ਦੀ ਹਾਲਤ ਥੋੜ੍ਹੀ ਗੰਭੀਰ ਹੈ। ਅਸੀਂ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਗ੍ਰਹਿ ਮੰਤਰੀ (ਅਮਿਤ ਸ਼ਾਹ) ਦਾ ਪ੍ਰੋਗਰਾਮ ਵੀ ਸੀ, ਉਹ ਵੀ ਰੱਦ ਕਰ ਦਿੱਤਾ ਗਿਆ ਹੈ।”

Total Views: 1 ,
Real Estate