ਟਰੰਪ ਨੇ ਕੈਨੇਡਾ ਦੀ ‘ਓਨਟਾਰੀਓ ਝੀਲ’ ਦਾ ਨਾਂ ਬਦਲ ਕੇ ‘ਅਮਰੀਕਾ ਝੀਲ’ ਰੱਖਿਆ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਨਾਲ ਇਕ ਹੋਰ ਵਿਵਾਦ ਛੇੜ ਦਿਤਾ ਹੈ। ਟਰੰਪ ਨੇ ‘ਲੇਕ ਓਨਟਾਰੀਓ’ ਦਾ ਨਾਮ ਬਦਲ ਕੇ ‘ਲੇਕ ਅਮਰੀਕਾ’ ਰੱਖਣ ਦਾ ਆਦੇਸ਼ ਜਾਰੀ ਕੀਤਾ। ਇਹ ਬਦਲਾਅ ਅਮਰੀਕੀ ਸੰਘੀ ਸਰਕਾਰ ਦੀ ਵਰਤੋਂ ਤਕ ਸੀਮਤ ਹੈ। ਇਸ ਦਾ ਮਤਲਬ ਹੈ ਕਿ ਕੈਨੇਡਾ, ਅੰਤਰਰਾਸ਼ਟਰੀ ਸੰਗਠਨ ਜਾਂ ਹੋਰ ਸੰਗਠਨ ਅਜੇ ਵੀ ਆਪਣੀ ਪਸੰਦ ਅਨੁਸਾਰ ਝੀਲ ਨੂੰ ‘ਲੇਕ ਓਨਟਾਰੀਓ’ ਕਹਿ ਸਕਦੇ ਹਨ।ਟਰੰਪ ਨੇ ਓਵਲ ਆਫ਼ਿਸ ਵਿਚ ਪੱਤਰਕਾਰਾਂ ਨੂੰ ਦਸਿਆ ਕਿ ਲੇਕ ਓਨਟਾਰੀਓ ਦਾ ਨਾਮ ਹੁਣ ਲੇਕ ਅਮਰੀਕਾ ਰਖਿਆ ਜਾਵੇਗਾ, ਜੋ ਤੁਰਤ ਪ੍ਰਭਾਵ ਨਾਲ ਲਾਗੂ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕੱੁਝ ਸਮੇਂ ਤੋਂ ਨਾਮ ਬਦਲਣ ’ਤੇ ਵਿਚਾਰ ਕਰ ਰਹੇ ਸਨ। ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਅਤੇ ਕੈਨੇਡਾ ਵਿਚਕਾਰ ਵਪਾਰਕ ਤਣਾਅ ਪਹਿਲਾਂ ਹੀ ਵਧ ਰਿਹਾ ਹੈ। ਦੂਜੇ ਪਾਸੇ ਰਾਸ਼ਟਰਪਤੀ ਟਰੰਪ ਦੇ ਹੁਕਮ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਦੇਸ਼ ਝੀਲ ਦਾ ਨਾਮ ਨਹੀਂ ਬਦਲੇਗਾ।ਕਾਰਨੀ ਨੇ ਕਿਹਾ ਕਿ ਝੀਲ ਦਾ ਨਾਮ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਦੋਵਾਂ ਦੇ ਹੋਂਦ ਤੋਂ ਪਹਿਲਾਂ ਦਾ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਕਿਹਾ ਕਿ ਕੈਨੇਡੀਅਨ ਇਤਿਹਾਸ ਨੂੰ ਸਮਝਦੇ ਹਨ ਅਤੇ ਝੀਲ ਨੂੰ ‘ਲੇਕ ਓਨਟਾਰੀਓ’ ਹੀ ਕਹਿੰਦੇ ਰਹਿਣਗੇ।

Total Views: 1 ,
Real Estate