ਹਰਿਆਣਵੀ ਕਲਾਕਾਰ ਦਾ ਯੂਪੀ ‘ਚ ਜਿਮ ਦੇ ਬਾਹਰ ਗੋਲੀਆਂ ਮਾਰ ਕੇ ਕਤਲ

ਪੱਛਮੀ ਉੱਤਰ ਪ੍ਰਦੇਸ਼ ਦੇ ਹਰਿਆਣਾ ਨਾਲ ਲਗਦੇ ਜ਼ਿਲ੍ਹੇ ਸ਼ਾਮਲੀ ਵਿੱਚ ਬੁੱਧਵਾਰ ਦੇਰ ਸ਼ਾਮ ਹਰਿਆਣਵੀ ਗੀਤਾਂ ਵਿੱਚ ਦਿਸਣ ਵਾਲੇ ਕਲਾਕਾਰ ਅੰਕਿਤ ਬਾਲਿਆਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।ਸ਼ਾਮਲੀ ਪੁਲਿਸ ਮੁਤਾਬਕ ਚਾਰ ਹਮਲਾਵਰ ਦੋ ਮੋਟਰਸਾਈਕਲਾਂ ‘ਤੇ ਆਏ ਸਨ।ਇਹ ਘਟਨਾ ਸ਼ਹਿਰ ਦੇ ਕੋਤਵਾਲੀ ਖੇਤਰ ਵਿੱਚ ਇੱਕ ਜਿਮ ਕੋਲ ਹੋਈ। ਅੰਕਿਤ ਬਾਲਿਆਨ ਜਿਮ ਤੋਂ ਪਰਤ ਕੇ ਆਪਣੀ ਗੱਡੀ ਵਿੱਚ ਬੈਠ ਰਹੇ ਸੀ ਜਦੋਂ ਉਨ੍ਹਾਂ ‘ਤੇ ਹਮਲਾ ਹੋਇਆ।ਸ਼ਾਮਲੀ ਪੁਲਿਸ ਦੇ ਐੱਸਪੀ ਨਰਿੰਦਰ ਪ੍ਰਤਾਪ ਸਿੰਘ ਮੁਤਾਬਕ, “ਹਮਲਾਵਰਾਂ ਨੇ ਕਈ ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਏ। ਹਮਲਾਵਰਾਂ ਨੂੰ ਫੜਨ ਲਈ ਪੁਲਿਸ ਦੀਆਂ ਕਈ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਕੁਝ ਟੀਮਾਂ ਨੂੰ ਹਰਿਆਣਾ ਵੀ ਭੇਜਿਆ ਗਿਆ ਹੈ।”ਕਤਲ ਦੀ ਇਸ ਘਟਨਾ ਤੋਂ ਬਾਅਦ ਦੇਰ ਰਾਤ ਇੰਸਟਾਗ੍ਰਾਮ ‘ਤੇ ਇਸ ਘਟਨਾ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕਰਦਿਆਂ ਇੱਕ ਪੋਸਟ ਕੀਤਾ ਗਿਆ।ਇੰਸਟਾਗ੍ਰਾਮ ‘ਤੇ ਪੋਸਟ ਕਰਨ ਵਾਲੇ ਵਿਅਕਤੀ ਨੇ ਖ਼ੁਦ ਦੇ ਗੋਗੀ ਗੈਂਗ ਨਾਲ ਜੁੜੇ ਹੋਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਸ ਪੋਸਟ ਦਾ ਵੀ ਨੋਟਿਸ ਲਿਆ ਹੈ।

Real Estate