ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣਾ 8ਵਾਂ ਬਜਟ ਪੇਸ਼ ਕੀਤਾ। ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਅਸੀਂ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਬਜਟ ਵਿੱਚ ਸਭ ਦੇ ਵਿਕਾਸ ‘ਤੇ ਜ਼ੋਰ ਦਿੱਤਾ ਹੈ। ਬਜਟ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਟੀਵੀ ਅਤੇ ਮੋਬਾਈਲ ਫੋਨ ਸਸਤੇ ਹੋ ਜਾਣਗੇ। ਇਸ ਤੋਂ ਇਲਾਵਾ ਮੋਬਾਈਲ ਫੋਨ, ਟੀਵੀ ਅਤੇ ਇਲੈਕਟ੍ਰਿਕ ਕਾਰ ਵਰਗੀਆਂ ਚੀਜ਼ਾਂ ਸਸਤੀਆਂ ਹੋ ਜਾਣਗੀਆਂ।ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਨੇ 82 ਚੀਜ਼ਾਂ ਤੋਂ ਸੈੱਸ ਹਟਾ ਦਿੱਤਾ ਹੈ। 36 ਕੈਂਸਰ ਦੀਆਂ ਦਵਾਈਆਂ ਸਸਤੀਆਂ ਹੋ ਜਾਣਗੀਆਂ। ਮੋਬਾਈਲ ਅਤੇ ਟੀਵੀ ਸਸਤੇ ਹੋ ਜਾਣਗੇ। ਇਲੈਕਟ੍ਰਿਕ ਕਾਰਾਂ ਸਸਤੀਆਂ ਹੋਣਗੀਆਂ। ਕੱਪੜੇ ਸਸਤੇ ਹੋਣਗੇ ਅਤੇ ਚਮੜੇ ਦੀਆਂ ਚੀਜ਼ਾਂ ਵੀ ਸਸਤੀਆਂ ਹੋਣਗੀਆਂ।ਮੋਬਾਈਲ ਫੋਨ ਹੋਣਗੇ ਸਸਤੇ – ਫੋਨ ਬੈਟਰੀਆਂ ਬਣਾਉਣ ਵਿੱਚ ਵਰਤੇ ਜਾਣ ਵਾਲੇ 28 ਉਤਪਾਦਾਂ ਨੂੰ ਛੋਟ ਪ੍ਰਾਪਤ ਕੈਪੀਟਲ ਗੁਡਸ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।ਇਸ ਤੋਂ ਇਲਾਵਾ ਮਿਡਲ ਕਲਾਸ ਵਾਲਿਆਂ ਨੂੰ ਰਾਹਤ ਦਿੰਦਿਆਂ ਬਜਟ 2025 ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨਵੇਂ ਆਮਦਨ ਟੈਕਸ ਸਲੈਬਾਂ ਦਾ ਐਲਾਨ ਕੀਤਾ ਹੈ। ਹੁਣ ਤੱਕ ਤੁਸੀਂ ਸੋਚਦੇ ਸੀ ਕਿ ਤੁਹਾਨੂੰ ਟੈਕਸ ਦੇਣਾ ਪਵੇਗਾ, ਹੁਣ ਤੁਹਾਨੂੰ ਇਸ ‘ਤੇ ਕੁਝ ਰਾਹਤ ਮਿਲ ਸਕਦੀ ਹੈ। ਜੇਕਰ ਤੁਹਾਡੀ ਆਮਦਨ 12,75,000 ਰੁਪਏ ਤੱਕ ਹੈ, ਤਾਂ ਤੁਹਾਨੂੰ ਹੁਣ ਕੋਈ ਟੈਕਸ ਨਹੀਂ ਦੇਣਾ ਪਵੇਗਾ।
ਬਜਟ ਵਿੱਚ ਕੀ ਸਸਤਾ ਹੋਇਆ ਅਤੇ ਕੀ ਮਹਿੰਗਾ…
Total Views: 28 ,
Real Estate