ਇਥੋਂ ਦੇ ਲੋਕ ਟੀਵੀ ਚਲਾ ਕੇ ਸੌਂਦੇ ਹਨ !

ਦੁਨੀਆ ਵਿਚ ਇਕ ਅਜਿਹੀ ਥਾਂ ਵੀ ਹੈ ਜਿਥੇ ਲੋਕ ਬਿਨਾਂ ਟੀਵੀ ਦੇ ਸੌਂਦੇ ਹੀ ਨਹੀਂ ਹਨ। ਇਹ ਜਗ੍ਹਾ ਏਸ਼ੀਆ ਵਿਚ ਹੀ ਹੈ । ਇਸ ਜਗ੍ਹਾ ਦਾ ਨਾਂ Yeongpyeong ਹੈ, ਜੋ ਇਕ ਛੋਟਾ ਜਿਹਾ ਦੀਪ ਹੈ।ਦੱਖਣ ਕੋਰੀਆ ਵਿਚ ਮੌਜੂਦ ਛੋਟੇ ਦੀਪ Yeongpyeong ਦੇ ਲੋਕਾਂ ਦੀ ਜ਼ਿੰਦਗੀ ਵਿਚ ਬਿਲਕੁਲ ਸੁੱਖ-ਸ਼ਾਂਤੀ ਨਹੀਂ ਹੈ। ਉੁਨ੍ਹਾਂ ਨੂੰ ਲਗਾਤਾਰ ਅਲਰਟ ਰਹਿਣਾ ਪੈਂਦਾ ਹੈ। ਇਹ ਦੀਪ ਦੱਖਣ ਕੋਰੀਆ ਦੇ ਦੁਸ਼ਮਣ ਦੇਸ਼ ਉੱਤਰ ਕੋਰੀਆ ਤੋਂ ਸਿਰਫ 3 ਕਿਲੋਮੀਟਰ ਦੀ ਦੂਰੀ ‘ਤੇ ਹੈ ਕਿਉਂਕਿ ਇਸੇ ਸਾਲ ਜਨਵਰੀ ਵਿਚ ਉੱਤਰ ਕੋਰੀਆ ਵੱਲੋਂ ਇਥੇ ਫਾਇਰਿੰਗ ਕੀਤੀ ਗਈ ਸੀ। ਅਜਿਹੇ ਵਿਚ ਲਗਾਤਾਰ ਲੋਕ ਅਲਰਟ ਰਹਿੰਦੇ ਹਨ। ਉਨ੍ਹਾਂ ਨੇ ਅਟੈਕ ਤੋਂ ਬਚਣ ਲਈ ਬੰਬ ਸ਼ੈਲਟਰਾਂ ਵਿਚ ਪਨਾਹ ਲਈ ਸੀ। ਜੁੰਗ ਯੁਨ ਜਿਨ ਮਾਂ ਦੀ ਮਹਿਲਾ ਨੇ ਦੱਸਿਆ ਕਿ ਬਿਨਾਂ ਟੀਵੀ ਤੇ ਲਾਈਟ ਅਸੀਂ ਸੋਂਦੇ ਨਹੀਂ ਹਨ ਕਿਉਂਕਿ ਮੇਰਾ ਪਰਿਵਾਰ ਇਥੇ ਨਹੀਂ ਹੈ, ਅਜਿਹੇ ਵਿਚ ਡਰ ਲੱਗਦਾ ਹੈ ਕਿ ਕਦੋਂ ਕੀ ਹੋ ਜਾਵੇ?ਸਾਲ 2010 ਵਿਚ ਹਮਲੇ ਦੀ ਵਜ੍ਹਾ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਸੀ। ਅਜਿਹੇ ਵਿਚ ਇਥੇ ਕਈ ਬੰਬ ਸ਼ੈਲਰਟਸ ਬਣਾਏ ਗਏ ਹਨ। ਇਥੇ ‘ਤੇ ਬਣੇ ਬੰਕਰਸ ਵਿਚ ਹਫਤੇ ਭਰ ਲਈ ਖਾਣਾ, ਮੈਡੀਕਲ ਸਹੂਲਤਾਂ ਤੇ ਗੈਸ ਮਾਸਕ ਦੇ ਨਾਲ ਬੇਡਿੰਗ ਸ਼ਾਵਰਸ ਤੇ ਵੱਡੀਆਂ-ਵੱਡੀਆਂ ਸਕ੍ਰੀਨ ਲਗਾਈਆਂ ਗਈਆਂ ਹਨ। ਇਥੇ ਰਹਿਣ ਵਾਲਿਆਂ ਨੂੰ ਡਰ ਲੱਗਦਾ ਹੈ ਕਿ ਜਿਸ ਦਿਨ ਨਾਰਥ ਕੋਰੀਆ ਚਾਹੇਗਾ, ਉਸ ਦੇ ਇਕ ਹਮਲੇ ਵਿਚ ਆਈਲੈਂਡ ਤਬਾਹ ਹੋ ਜਾਵੇਗਾ।

Total Views: 22 ,
Real Estate