ਗੁਜਰਾਤ ਅਪਰਾਧ ਜਾਂਚ ਵਿਭਾਗ (ਸੀ.ਆਈ.ਡੀ.) ਨੇ ਨਿਕਾਰਾਗੁਆ ਜਾ ਰਹੀ ਇਕ ਉਡਾਣ ’ਚ ਸਵਾਰ ਸੂਬੇ ਦੇ ਸਾਰੇ 66 ਮੁਸਾਫ਼ਰਾਂ ਦੇ ਬਿਆਨ ਦਰਜ ਕੀਤੇ ਹਨ, ਜਿਨ੍ਹਾਂ ਨੂੰ ਮਨੁੱਖੀ ਤਸਕਰੀ ਦੇ ਸ਼ੱਕ ’ਚ ਫਰਾਂਸ ’ਚ ਚਾਰ ਦਿਨਾਂ ਲਈ ਹਿਰਾਸਤ ’ਚ ਰੱਖਿਆ ਗਿਆ ਸੀ ਅਤੇ ਬਾਅਦ ’ਚ ਇਨ੍ਹਾਂ ਨੂੰ ਵਾਪਸ ਭਾਰਤ ਭੇਜ ਦਿਤਾ ਗਿਆ ਸੀ। ਰੋਮਾਨੀਆ ਦੀ ਚਾਰਟਰ ਕੰਪਨੀ ਲੀਜੈਂਡ ਏਅਰਲਾਈਨਜ਼ ਵਲੋਂ ਸੰਚਾਲਿਤ ਇਕ ਉਡਾਣ 21 ਦਸੰਬਰ ਨੂੰ ਪੈਰਿਸ ਨੇੜੇ ਵੇਤਰੀ ਵਿਖੇ ਉਤਰੀ, ਜਿਸ ਤੋਂ ਬਾਅਦ ਫਰਾਂਸ ਦੇ ਅਧਿਕਾਰੀਆਂ ਨੇ ਮਨੁੱਖੀ ਤਸਕਰੀ ਦੇ ਪਹਿਲੂ ਦੀ ਜਾਂਚ ਲਈ ਦਖਲ ਦਿਤਾ ਸੀ।276 ਮੁਸਾਫ਼ਰਾਂ ਨੂੰ ਲੈ ਕੇ ਉਡਾਣ 26 ਦਸੰਬਰ ਨੂੰ ਮੁੰਬਈ ਪਹੁੰਚੀ ਸੀ। ਫਰਾਂਸ ’ਚ ਉਤਰੀ ਉਡਾਣ ’ਚ 303 ਭਾਰਤੀ ਸਵਾਰ ਸਨ ਪਰ ਉਨ੍ਹਾਂ ’ਚੋਂ 27 ਨੇ ਯੂਰਪੀ ਦੇਸ਼ ’ਚ ਸ਼ਰਨ ਮੰਗੀ ਅਤੇ ਉਥੇ ਹੀ ਰੁਕੇ ਰਹੇ। ਜਾਂਚ ਦਾ ਵੇਰਵਾ ਦਿੰਦਿਆਂ ਪੁਲਿਸ ਸੁਪਰਡੈਂਟ (ਸੀ.ਆਈ.ਡੀ.-ਕ੍ਰਾਈਮ ਅਤੇ ਰੇਲਵੇ) ਸੰਜੇ ਖਰਾਤ ਨੇ ਕਿਹਾ ਕਿ ਇਸ ਮਾਮਲੇ ’ਚ ਸ਼ਾਮਲ ਹੋਣ ਦੇ ਸ਼ੱਕ ’ਚ 15 ਇਮੀਗ੍ਰੇਸ਼ਨ ਏਜੰਟਾਂ ਦੇ ਵੇਰਵੇ ਇਕੱਠੇ ਕੀਤੇ ਗਏ ਹਨ। ਜਹਾਜ਼ ’ਚ ਗੁਜਰਾਤ ਦੇ 66 ਲੋਕ ਸਵਾਰ ਸਨ।
ਫਰਾਂਸ ਤੋਂ ਵਾਪਸ ਭੇਜੇ ਗਏ 66 ਮੁਸਾਫ਼ਰਾਂ ਦੇ ਬਿਆਨ ਦਰਜ
Total Views: 261 ,
Real Estate



















