ਬਠਿੰਡਾ ਪੁਲਿਸ ਨੇ ਨਕਲੀ ਮੋਬਾਈਲ ਫੋਨ ਤਿਆਰ ਕਰਕੇ ਉਹਨਾਂ ਨੂੰ ਜਾਅਲੀ IMEI ਆਈ ਨੰਬਰ ਲਾਉਣ ਤੋਂ ਬਾਅਦ ਵੇਚਣ ਵਾਲੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜਮਾਂ ਕੋਲੋਂ ਕੀਪੈਡ ਵਾਲੇ 130 ਮੋਬਾਇਲ ਫੋਨ ਬਰਾਮਦ ਕੀਤੇ ਹਨ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਰਿੰਕੂ ਕੁਮਾਰ ਪੁੱਤਰ ਸੱਤਪਾਲ ਵਾਸੀ ਪ੍ਰੇਮ ਨਗਰ ਅਬੋਹਰ ਅਤੇ ਵੰਸ਼ ਪੁੱਤਰ ਰਵਿੰਦਰ ਵਾਸੀ ਤੇਜਲੀ ਜਮਨਾਨਗਰ ਹਰਿਆਣਾ ਹਾਲ ਅਬਾਦ ਅਬੋਹਰ ਦੇ ਤੌਰ ਤੇ ਕੀਤੀ ਗਈ ਹੈ।
Total Views: 154 ,
Real Estate



















