ਲੁਧਿਆਣਾ ‘ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲੇ ‘ਚ ਇੱਕ ਗੈਂਗਸਟਰ ਦੀ ਮੌਤ

ਲੁਧਿਆਣਾ ਦੇ ਕੁਹਾੜਾ ਮਾਛੀਵਾੜਾ ਰੋਡ ‘ਤੇ ਪੁਲਿਸ ਤੇ ਬਦਮਾਸ਼ਾਂ ਵਿਚਕਾਰ ਗੋਲੀਆਂ ਚੱਲੀਆਂ। ਬਦਮਾਸ਼ਾਂ ਦਾ ਪਿੱਛਾ ਕਰ ਰਹੀ ਪੁਲਿਸ ਟੀਮ ਉੱਪਰ ਜਦੋਂ ਲੁਟੇਰੇ ਨੇ ਗੋਲੀ ਚਲਾਈ ਤਾਂ ਜਵਾਬੀ ਫਾਇਰਿੰਗ ਕੀਤੀ ਗਈ।ਇਸ ਦੌਰਾਨ 1 ਨੂੰ ਗੋਲੀ ਲੱਗੀ ਤੇ ਉਸਦੀ ਮੌਤ ਹੋ ਗਈ। 3 ਬਦਮਾਸ਼ਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਸ ਗਿਰੋਹ ਨੇ ਲੁਧਿਆਣਾ ਤੇ ਆਸਪਾਸ ਦੇ ਇਲਾਕੇ ‘ਚ ਵੱਡੀਆਂ ਵਾਰਦਾਤਾਂ ਕੀਤੀਆਂ ਤੇ ਸਰੇਆਮ ਕੈਮਿਸਟ ਦੀ ਦੁਕਾਨ ‘ਚ ਜਾ ਕੇ ਗੋਲੀ ਚਲਾਈ ਤੇ ਲੁੱਟ ਕੀਤੀ ਸੀ। ਪੈਟਰੋਲ ਪੰਪ ਮਾਲਕ ਤੇ ਮਨੀ ਐਕਸਚੇਂਜਰ ਨੂੰ ਵੀ ਇਹਨਾਂ ਵੱਲੋਂ ਲੁੱਟਿਆ ਗਿਆ ਸੀ। ਮਾਰੇ ਗਏ ਦੀ ਪਛਾਣ ਵਿੱਕੀ ਵਜੋਂ ਹੋਈ ਹੈ। ਇਹ ਗੈਂਗਸਟਰ ਸੀ ਤੇ ਇਸਦੇ ਖਿਲਾਫ 20 ਤੋਂ 25 ਮੁਕੱਦਮੇ ਦਰਜ ਦੱਸੇ ਜਾ ਰਹੇ ਹਨ।

Total Views: 153 ,
Real Estate