ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਸੋਮਵਾਰ ਨੂੰ ਅਹੁਦੇਦਾਰਾਂ ਦੀ ਇੱਕ ਨਵੀਂ ਟੀਮ ਦਾ ਐਲਾਨ ਕੀਤਾ, ਜਿਸ ਵਿੱਚ ਪੁਰਾਣੇ ਅਤੇ ਨੌਜਵਾਨ ਆਗੂਆਂ ਦੇ ਸੁਮੇਲ ਨੂੰ ਯਕੀਨੀ ਬਣਾਇਆ ਗਿਆ ਹੈ।ਇਸ ਬਦਲਾਅ ਤਹਿਤ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸੀਨੀਅਰ ਆਰ ਐੱਸ ਐੱਸ ਨੇਤਾ ਰਾਮ ਮਾਧਵ ਨੂੰ 13 ਨਵੇਂ ਮੀਤ ਪ੍ਰਧਾਨਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਸੂਚੀ ਵਿੱਚ ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੀ ਥਾਂ ਨੂੰ ਬਰਕਰਾਰ ਰੱਖਿਆ ਗਿਆ ਹੈ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੂੰ ਸ਼ਾਮਲ ਕੀਤਾ ਗਿਆ ਹੈ।ਨਵੇਂ ਜਨਰਲ ਸਕੱਤਰਾਂ ਵਿੱਚ, ਸਾਬਕਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਵਾਪਸੀ ਹੋਈ ਹੈ।ਪੰਜਾਬ ਮਾਮਲਿਆਂ ਦੇ ਮੌਜੂਦਾ ਆਬਜ਼ਰਵਰ ਸਤੀਸ਼ ਪੂਨੀਆ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦੇ ਕਰੀਬੀ ਰਾਜ ਸਭਾ ਮੈਂਬਰ ਸੰਜੇ ਭਾਟੀਆ ਨੂੰ ਨਵੇਂ ਜਨਰਲ ਸਕੱਤਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ ਵਿਨੋਦ ਤਾਵੜੇ ਅਤੇ ਸੁਨੀਲ ਬਾਂਸਲ ਜਨਰਲ ਸਕੱਤਰਾਂ ਵਜੋਂ ਸੂਚੀ ਵਿੱਚ ਬਣੇ ਹੋਏ ਹਨ। ਵਣਜ ਮੰਤਰੀ ਪੀਯੂਸ਼ ਗੋਇਲ ਦੀ ਭਾਜਪਾ ਦੇ ਖ਼ਜ਼ਾਨਚੀ ਵਜੋਂ ਨਿਯੁਕਤੀ ਹੈ। ਇਸ ਤੋਂ ਇਲਾਵਾ, ਉਤਰਾਖੰਡ ਤੋਂ ਲੋਕ ਸਭਾ ਮੈਂਬਰ ਅਨਿਲ ਬਲੂਨੀ ਮੀਡੀਆ ਮੁਖੀ ਵਜੋਂ ਬਣੇ ਰਹਿਣਗੇ।ਤਰੁਣ ਚੁੱਘ ਨੂੰ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾ ਕੇ ਭਾਜਪਾ ਦੇ ਕੇਂਦਰੀ ਦਫ਼ਤਰ ਦਾ ਇੰਚਾਰਜ ਬਣਾ ਦਿੱਤਾ ਗਿਆ ਹੈ। ਜਦਕਿ ਆਰ ਐੱਸ ਐੱਸ ਦੇ ਸੀਨੀਅਰ ਆਗੂ ਬੀ ਐੱਲ ਸੰਤੋਸ਼ ਸੰਗਠਨ ਦੇ ਜਨਰਲ ਸਕੱਤਰ ਵਜੋਂ ਬਣੇ ਰਹਿਣਗੇ।
BJP ਨਵੀਂ ਟੀਮ : ਮਨਪ੍ਰੀਤ ਬਾਦਲ ਅਤੇ ਸਮ੍ਰਿਤੀ ਇਰਾਨੀ ਸਮੇਤ ਕਈ ਆਗੂਆਂ ਨੂੰ ਮਿਲੀ ਥਾਂ
Real Estate






















