ਨਵੀਂ ਸੰਸਦ ‘ਚ ਧੂਏ ਵਾਲੇ ਪਟਾਕਿਆਂ ਨਾਲ ਕੀਤੇ ਹਮਲੇ ਮਾਮਲੇ ਵਿਚ ਕੁੱਲ ਛੇ ਲੋਕ ਸ਼ਾਮਲ ਸਨ। ਦੋ ਲੋਕ ਸਭਾ ਦੇ ਅੰਦਰ ਅਤੇ ਦੋ ਸੰਸਦ ਦੇ ਬਾਹਰ ਫੜੇ ਗਏ। ਜਦਕਿ ਦੋ ਹੋਰ ਵਿਅਕਤੀ ਫਰਾਰ ਦੱਸੇ ਜਾ ਰਹੇ ਹਨ। ਉਨ੍ਹਾਂ ਦੀ ਤਲਾਸ਼ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰੇ ਦੋਸ਼ੀ ਗੁਰੂਗ੍ਰਾਮ ‘ਚ ਹੀ ਰੁਕੇ ਸਨ। ਹੁਣ ਜਾਂਚ ਏਜੰਸੀਆਂ ਇਸ ਦੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਇਨ੍ਹਾਂ ਦੇ ਨਾਂ ਸਾਗਰ ਸ਼ਰਮਾਂ, ਵਿਕਰਮ, ਲਲਿਤ, ਨੀਲਮ, ਅਮੋਲ ਸ਼ਿੰਦੇ ਅਤੇ ਮਨੋਰੰਜਨ ਹਨ। ਇਨ੍ਹਾਂ ਸਾਰੇ 6 ਲੋਕਾਂ ਨੇ ਦੇਰ ਰਾਤ ਗੁਰੂਗ੍ਰਾਮ ਵਿੱਚ ਮੀਟਿੰਗ ਕੀਤੀ ਸੀ। ਇਹ ਘਰ ਵਿਕਰਮ ਦਾ ਸੀ। ਜਿੱਥੇ ਸੰਸਦ ਵਿੱਚ ਦਾਖ਼ਲ ਹੋਣ ਦੀ ਸਾਜ਼ਿਸ਼ ਰਚੀ ਗਈ ਸੀ। ਪੁਲਿਸ ਨੂੰ ਕੁਝ ਲੋਕਾਂ ਦੇ ਮੋਬਾਈਲ ਫੋਨ ਨਹੀਂ ਮਿਲੇ ਹਨ। ਜਿਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਚੋਂ ਨੀਲਮ ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੀ ਹੈ । ਅਮੋਲ ਸ਼ਿੰਦ ਮਹਾਰਾਸ਼ਟਰ ਦੇ ਲਾਤੂਰ ਦਾ ਰਹਿਣ ਵਾਲਾ ਹੈ । ਸਾਗਰ ਸ਼ਰਮਾ ਅਤੇ ਮਨੋਰੰਜਨ ਡੀ ਕਰਨਾਟਕ ਦੇ ਰਹਿਣ ਵਾਲੇ ਹਨ ਪਰ ਦੋਵੇਂ ਵੱਖ-ਵੱਖ ਸ਼ਹਿਰਾਂ ਦੇ ਰਹਿਣ ਵਾਲੇ ਹਨ।
ਨਵੀਂ ਸੰਸਦ ਹਮਲਾ: ਗੁਰੂਗ੍ਰਾਮ ਦੇ ਘਰ ‘ਚ 6 ਲੋਕਾਂ ਨੇ ਰਚੀ ਸੀ ਸਾਜ਼ਿਸ਼, 2 ਹਾਲੇ ਵੀ ਫਰਾਰ
Total Views: 327 ,
Real Estate

















