ਦਿੱਲੀ ‘ਚ ਟੈਕਸੀਆਂ ਦੀ ਐਂਟਰੀ ਹੋਈ ਬੈਨ !

ਦੂਜੇ ਰਾਜਾਂ ਤੋਂ ਆਉਣ ਵਾਲੀਆਂ ਓਲਾ ਤੇ ਉਬਰ ਜਿਹੀਆਂ ਟੈਕਸੀਆਂ ਦਿੱਲੀ ਵਿੱਚ ਦਾਖ਼ਲ ਨਹੀਂ ਹੋ ਸਕਦੀਆਂ, ਕਿਉਂਕਿ ਕੇਜਰੀਵਾਲ ਸਰਕਾਰ ਨੇ ਪ੍ਰਦੂਸ਼ਣ ਨੂੰ ਰੋਕਣ ਲਈ ਵੱਡਾ ਕਦਮ ਚੁੱਕਦੇ ਹੋਏ ਦੂਜੇ ਰਾਜਾਂ ਤੋਂ ਆਉਣ ਵਾਲੀਆਂ ਐਪ ਬੇਸਡ ਟੈਕਸੀਆਂ ‘ਤੇ ਰੋਕ ਲਗਾ ਦਿੱਤੀ।ਕੇਜਰੀਵਾਲ ਸਰਕਾਰ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਹੁਕਮ ‘ਤੇ ਦਿੱਲੀ ਤੋਂ ਬਾਹਰ ਰਜਿਸਟਰਡ ਓਲਾ-ਉਬਰ ਸਣੇ ਐਪ ਬੇਸਡ ਦੂਜੀਆਂ ਟੈਕਸੀਆਂ ਦੀ ਐਂਟਰੀ ‘ਤੇ ਬੈਨ ਲਗਾ ਦਿੱਤਾ ਗਿਆ ਹੈ।ਸ਼ਹਿਰ ਵਿੱਚ ਸਿਰਫ਼ ਦਿੱਲੀ ‘ਚ ਰਜਿਸਟਰਡ ਐਪ ਬੇਸਡ ਟੈਕਸੀਆਂ ਹੀ ਚੱਲਣਗੀਆਂ।ਮਿਨਿਸਟਰੀ ਆਫ਼ ਅਰਥ ਸਾਇੰਸ ਦਾ ਕਹਿਣਾ ਹੈ ਕਿ ਦਿੱਲੀ ਐਨਸੀਆਰ ਵਿੱਚ ਅਗਲੇ 5 ਤੋਂ 6 ਦਿਨਾਂ ਤੱਕ ਏਅਰ ਕਵਾਲਟੀ ਗੰਭੀਰ ਰਹੇਗੀ। ਪ੍ਰਦੂਸ਼ਣ ਤੋਂ ਰਾਹਤ ਦੀ ਕੋਈ ਸੰਭਾਵਨਾ ਨਹੀਂ ਹੈ। ਅੱਜ ਦਿੱਲੀ ਵਿੱਚ ਏਕਿਊਆਈ ਭਾਵ ਏਅਰ ਕਵਾਲਟੀ ਇੰਡੈਕਸ 440 ਦਰਜ ਕੀਤਾ ਗਿਆ।

Total Views: 401 ,
Real Estate