ਸਲਮਾਨ ਖਾਨ ਦੀ ਫਿਲਮ ‘ਟਾਈਗਰ 3’ ‘ਤੇ ਇੱਥੇ ਲੱਗੀ ਪਾਬੰਦੀ, ਜਾਣੋ ਵਜ੍ਹਾ

ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਮੋਸਟ ਵੇਟਿਡ ਸਪਾਈ ਥ੍ਰਿਲਰ ਫਿਲਮ ‘ਟਾਈਗਰ 3’ ਦਾ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ ਇਸ ਦੀਵਾਲੀ ‘ਤੇ 12 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਪਰ ਮਿਡਲ ਈਸਟ ਓਮਾਨ, ਕੁਵੈਤ ਅਤੇ ਕਤਰ ‘ਚ ‘ਟਾਈਗਰ 3’ ਦੀ ਸਕ੍ਰੀਨਿੰਗ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹਾਲਾਂਕਿ, ਕੋਈ ਅਧਿਕਾਰਤ ਅਪਡੇਟ ਨਹੀਂ ਆਇਆ ਹੈ। ਬਾਕਸ ਆਫਿਸ ਅਪਡੇਟ ਦੇਣ ਵਾਲੇ ਅਤੇ ਫਿਲਮ ਟ੍ਰੈਕਰ ਜਾਰਜ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ- ਕਿਹਾ ਜਾ ਰਿਹਾ ਹੈ ਕਿ ਇਸਲਾਮਿਕ ਦੇਸ਼ਾਂ ਅਤੇ ਕਿਰਦਾਰਾਂ ਨੂੰ ਨਕਾਰਾਤਮਕ ਤਰੀਕੇ ਨਾਲ ਦਿਖਾਉਣ ਕਾਰਨ ਕਤਰ ਅਤੇ ਓਮਾਨ ‘ਚ ‘ਟਾਈਗਰ 3’ ‘ਤੇ ਪਾਬੰਦੀ ਲਗਾਈ ਗਈ ਹੈ। ਹਾਲਾਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਫਿਲਮ ‘ਚ ਕੈਟਰੀਨਾ ਕੈਫ ਦੇ ‘ਟਾਵਲ ਫਾਈਟ’ ਸੀਨ ਕਾਰਨ ਇਹ ਪਾਬੰਦੀ ਲਗਾਈ ਗਈ ਹੈ। ਇਸ ਤੋਂ ਪਹਿਲਾਂ ਅਕਸ਼ੇ ਕੁਮਾਰ ਦੀ ਫਿਲਮ ‘ਸਮਰਾਟ ਪ੍ਰਿਥਵੀਰਾਜ’ ‘ਤੇ ਵੀ ਅਜਿਹਾ ਬੈਨ ਲਗਾਇਆ ਜਾ ਚੁੱਕਾ ਹੈ।

https://twitter.com/georgeviews/status/1722859522505449489?ref_src=twsrc%5Etfw%7Ctwcamp%5Etweetembed%7Ctwterm%5E1722859522505449489%7Ctwgr%5E0e04f925f22b55d6e9f5fc0dfe9e45dff89443f3%7Ctwcon%5Es1_&ref_url=https%3A%2F%2Fm.dailyhunt.in%2Fnews%2Findia%2Fpunjabi

Total Views: 333 ,
Real Estate