ਏਅਰ ਇੰਡੀਆ ਦੇ ਜਹਾਜ਼ ਨੇ ਦੋ ਦਿਨ ਪੱਛੜਣ ਮਗਰੋਂ ਅਖ਼ੀਰ ਸਵੇਰੇ ਟੋਰਾਂਟੋ ਤੋਂ ਦਿੱਲੀ ਲਈ ਉਡਾਣ ਭਰੀ ਹੈ। ਏਅਰਲਾਈਨਜ਼ ਦਾ ਜਹਾਜ਼ ਨੰਬਰ ਏਆਈ-188 ਵੀਰਵਾਰ ਨੂੰ ਇੰਜਣ ਦੀ ਖ਼ਰਾਬੀ ਕਾਰਨ ਉਡਾਣ ਨਹੀਂ ਭਰ ਸਕਿਆ। ਇਸ ਦਾ ਉਡਾਣ ਭਰਨ ਮੌਕੇ ਪਤਾ ਚੱਲਿਆ ਅਤੇ ਯਾਤਰੀਆਂ ਨੂੰ ਜਹਾਜ਼ ਵਿੱਚੋਂ ਉਤਾਰ ਦਿੱਤਾ ਗਿਆ। ਇਸ ਦੌਰਾਨ ਯਾਤਰੀਆਂ ਨੂੰ ਕਾਫ਼ੀ ਖੱਜਲ-ਖ਼ੁਆਰ ਹੋਣਾ ਪਿਆ। ਹਵਾਈ ਅੱਡੇ ਦੇ ਪ੍ਰਸ਼ਾਸਨ ਵੱਲੋਂ ਕੁਨੈਕਟਡ ਉਡਾਣ ਦੇ ਯਾਤਰੀਆਂ ਨੂੰ ਹੋਟਲ ਦੀ ਸਹੂਲਤ ਦਿੱਤੀ ਗਈ ਪਰ ਬਹੁਤਿਆਂ ਨੂੰ ਘਰੋ-ਘਰੀ ਭੇਜ ਕੇ ਜਹਾਜ਼ ਦੇ ਉਡਾਣ ਭਰਨ ਸਬੰਧੀ ਸੁਨੇਹੇ ਦੀ ਉਡੀਕ ਕਰਨ ਲਈ ਆਖਿਆ ਗਿਆ। ਅਖ਼ੀਰ ਵੀਰਵਾਰ ਨੂੰ ਉੱਡਣ ਵਾਲੇ ਜਹਾਜ਼ ਨੇ ਸ਼ਨਿਚਰਵਾਰ ਸਵੇਰੇ 5.10 ਮਿੰਟ ’ਤੇ ਦਿੱਲੀ ਲਈ ਉਡਾਣ ਭਰੀ।
Total Views: 186 ,
Real Estate


















