ਬਠਿੰਡਾ ‘ਚ ਢਾਬਾ ਮਾਲਕ ਦਾ ਕਤਲ ,ਸੀਸੀਟੀਵੀ ਤਸਵੀਰ ਸਾਹਮਣੇ ਆਈ

ਬਠਿੰਡਾ ਦੇ ਹਰਮਨ ਕੁਲਚਾ ਢਾਬੇ ਦੇ ਮਾਲਕ ਹਰਜਿੰਦਰ ਸਿੰਘ ਜੌਹਲ ਨੂੰ ਸ਼ਾਮ 5:30 ਵਜੇ ਗੋਲੀਆਂ ਨਾਲ ਨਾਲ ਹਮਲਾ ਕਰ ਕੇ ਕਤਲ ਦਿੱਤਾ ਗਿਆ। ਦਰਅਸਲ ਹਮਲਾਵਰਾਂ ਵਲੋਂ ਗੋਲੀ ਮਾਰਨ ਤੋਂ ਬਾਅਦ ਦੌਰਾਨ ਜ਼ਖਮੀ ਹਰਜਿੰਦਰ ਸਿੰਘ ਜੌਹਲ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਮੈਕਸ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿੱਥੇ ਹਰਜਿੰਦਰ ਸਿੰਘ ਦੀ ਮੌਤ ਹੋ ਗਈ। ਹਨੂੰਮਾਨ ਚੌਕ ਸਥਿਤ ਹਰਮਨ ਕੁਚਲਾ ਢਾਬੇ ਦਾ ਮਾਲਕ ਹਰਜਿੰਦਰ ਉਰਫ਼ ਮੇਲਾ ਕਾਊਂਟਰ ਦੇ ਬਾਹਰ ਕੁਰਸੀ ’ਤੇ ਬੈਠਾ ਸੀ ਤਾਂ ਮੂੰਹ ਢਕੇ ਹੋਏ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਨ੍ਹਾਂ ਨੂੰ ਚਾਰ ਗੋਲੀਆਂ ਲੱਗੀਆਂ।

Total Views: 505 ,
Real Estate