ਰਾਮਪੁਰਾ ਫੂਲ (ਬਠਿੰਡਾ) ਦੇ ਇੱਕ ਪਿੰਡ ਬੁਰਜ ਤੋਂ ਬੱਚਿਆਂ ਦੀ ਟੂਰਿਸਟ ਬੱਸ ਨੰਗਲ ਤੋਂ ਭਾਖੜਾ ਡੈਮ ਵੱਲ ਜਾ ਰਹੀ ਬੱਸ ਪਲਟ ਗਈ ਜਿਸ ਦੇ ਨਾਲ ਬੱਸ ਦੇ ਵਿੱਚ ਸਵਾਰ ਕੁਝ ਬੱਚਿਆਂ ਨੂੰ ਮਾਮੂਲੀ ਸਿੱਟਾ ਲੱਗੀਆਂ ਜਿਨਾਂ ਨੂੰ ਇਲਾਜ ਬੀਬੀਐਮਬੀ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸਰਕਾਰੀ ਸਕੂਲ ਦੇ ਬੱਚੇ ਟੂਰ ਤੇ ਗਏ ਸਨ। ਜਿਸ ਦੌਰਾਨ ਨੰਗਲ ਦੇ ਪਿੰਡ ਓਲਿੰਡਾ ਦੇ ਕੋਲ ਬੱਚਿਆਂ ਨਾਲ ਭਰੀ ਬੱਸ ਪਲਟ ਗਈ। ਭਾਖੜਾ ਡੈਮ ਦੇ ਨਜਦੀਕ ਇੱਕ ਮੋੜ ਦੇ ਕੋਲ ਮੋੜ ਮੁੜਦਿਆਂ ਹੋਇਆਂ ਬੱਸ ਦੀ ਬਰੇਕ ਹੈ ਉਹ ਫੇਲ ਹੋ ਗਈ , ਡਰਾਈਵਰ ਨੇ ਬੱਸ ਨੂੰ ਪਹਾੜੀ ਦੇ ਨਾਲ ਟਕਰਾ ਦਿੱਤਾ ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਹਾਲਾਂਕਿ ਇਸ ਹਾਦਸੇ ਵਿੱਚ ਬੱਚਿਆਂ ਨੂੰ ਸੱਟਾਂ ਜਰੂਰ ਲੱਗੀਆਂ ਪਰ ਕੋਈ ਜਿਆਦਾ ਗੰਭੀਰ ਹਾਲਤ ਵਿਚ ਨਹੀਂ ਹੈ।
Total Views: 158 ,
Real Estate















