ਗੁਜਰਾਤ ਦੇ ਸੂਰਤ ਵਿੱਚ ਤਿੰਨ ਬੱਚਿਆਂ ਸਮੇਤ ਇੱਕ ਪਰਿਵਾਰ ਦੇ ਸੱਤ ਜੀਅ ਘਰ ਵਿੱਚੋਂ ਮ੍ਰਿਤ ਮਿਲੇ ਹਨ। ਪੁਲੀਸ ਨੂੰ ਖਦਸ਼ਾ ਹੈ ਕਿ ਇਹ ਸਮੂਹਿਕ ਖ਼ੁਦਕੁਸ਼ੀ ਦਾ ਮਾਮਲਾ ਹੈ। ਪੁਲੀਸ ਨੇ ਦੱਸਿਆ ਕਿ ਇਹ ਸੱਤ ਲਾਸ਼ਾਂ ਅਡਾਜਾਨ ਇਲਾਕੇ ਦੇ ਇੱਕ ਅਪਾਰਟਮੈਂਟ ਵਿੱਚੋਂ ਮਿਲੀਆਂ ਹਨ। ਘਰ ਵਿੱਚੋਂ ਇੱਕ ਨੋਟ ਵੀ ਮਿਲਿਆ ਹੈ। ਇਸ ਵਿੱਚ ਲਿਖਿਆ ਹੈ ਕਿ ਪਰਿਵਾਰ ਆਰਥਿਕ ਤੰਗੀ ਕਾਰਨ ਇਹ ਕਦਮ ਚੁੱਕ ਰਿਹਾ ਹੈ। ਪੁਲੀਸ ਨੇ ਦੇਖਿਆ ਕਿ ਪਰਿਵਾਰ ਦੇ ਛੇ ਜੀਆਂ ਦੀ ਮੌਤ ਕੋਈ ਜ਼ਹਿਰੀਲੀ ਚੀਜ਼ ਖਾਣ ਕਾਰਨ ਹੋਈ ਹੈ, ਜਦੋਂਕਿ ਇੱਕ ਵਿਅਕਤੀ ਦੀ ਲਾਸ਼ ਲਟਕਦੀ ਮਿਲੀ ਹੈ। ਮ੍ਰਿਤਕਾਂ ਵਿੱਚ ਘਰ ਦਾ ਮਾਲਕ, ਉਸ ਦੀ ਪਤਨੀ, ਉਸਦੇ ਮਾਤਾ-ਪਿਤਾ, ਛੇ ਸਾਲਾ ਪੁੱਤਰ ਅਤੇ 10 ਅਤੇ 13 ਸਾਲ ਦੀਆਂ ਦੋ ਧੀਆਂ ਸ਼ਾਮਲ ਹਨ। ਮਨੀਸ਼ ਸੋਲੰਕੀ (37) ਦੀ ਲਾਸ਼ ਲਟਕਦੀ ਮਿਲੀ। ਉਸ ਦੇ ਤਿੰਨ ਬੱਚਿਆਂ ਸਮੇਤ ਪਰਿਵਾਰ ਦੇ ਛੇ ਮੈਂਬਰਾਂ ਦੀਆਂ ਲਾਸ਼ਾਂ ਘਰ ਦੇ ਬੈੱਡ ਅਤੇ ਫਰਸ਼ ’ਤੇ ਪਈਆਂ ਮਿਲੀਆਂ। ਘਰੋਂ ਬਰਾਮਦ ਹੋਏ ਨੋਟ ਅਨੁਸਾਰ ਕਿਸੇ ਨੂੰ ਉਧਾਰ ਦਿੱਤੇ ਪੈਸੇ ਦੀ ਵਸੂਲੀ ਨਾ ਕਰ ਸਕਣ ਕਾਰਨ ਪਰਿਵਾਰ ਨੇ ਆਰਥਿਕ ਮੰਦਹਾਲੀ ਤੋਂ ਤੰਗ ਆ ਕੇ ਇਹ ਕਦਮ ਚੁੱਕਿਆ ਹੈ।
ਪਰਿਵਾਰ ਦੇ 7 ਜੀਆਂ ਦੀਆਂ ਮਿਲੀਆਂ ਲਾਸ਼ਾਂ !
Total Views: 268 ,
Real Estate


















