ਭਾਰਤ ਨੇ ਕੈਨੇਡਾ ‘ਚ ਵੀਜ਼ਾ ਸੇਵਾਵਾਂ ਮੁੜ ਕੀਤੀਆਂ ਸ਼ੁਰੂ

ਕੈਨੇਡਾ ਤੋਂ ਭਾਰਤ ਆਉਣ ਵਾਲੇ ਲੋਕਾਂ ਲਈ ਵੱਡੀ ਰਾਹਤ ਵਾਲੀ ਖਬਰ ਸਾਹਮਣੇ ਆ ਰਹੀ ਹੈ। ਭਾਰਤ ਨੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨ ਮਗਰੋਂ ਐਂਟਰੀ, ਬਿਜਨੈਸ, ਮੈਡੀਕਲ ਅਤੇ ਕਾਨਫਰੰਸ ਵੀਜ਼ਾ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਭਲਕੇ ਤੋਂ ਇਹ ਵੀਜ਼ਾ ਸੇਵਾਵਾਂ ਮੁੜ ਚਾਲੂ ਹੋ ਜਾਣਗੀਆਂ।ਓਟਾਵਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ 26 ਅਕਤੂਬਰ ਤੋਂ ਕੈਨੇਡਾ ਵਿੱਚ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰੇਗਾ।

Total Views: 327 ,
Real Estate