ਅਮਰੀਕਾ ‘ਚ ਗੋਲੀਬਾਰੀ, 22 ਮੌਤਾਂ

ਅਮਰੀਕਾ ਦੇ ਲੇਵਿਸਟਨ ‘ਚ ਬੁੱਧਵਾਰ ਰਾਤ ਨੂੰ ਇਕ ਰੈਸਟੋਰੈਂਟ ‘ਚ ਹੋਈ ਗੋਲੀਬਾਰੀ ‘ਚ 22 ਲੋਕਾਂ ਦੀ ਮੌਤ ਹੋ ਗਈ। ਕਰੀਬ 60 ਜ਼ਖਮੀ ਹੋਏ ਹਨ। ਇਨ੍ਹਾਂ ਵਿਚੋਂ ਕਈਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸੀਐਨਐਨ ਮੁਤਾਬਕ ਪੁਲਿਸ ਨੇ ਲੋਕਾਂ ਨੂੰ ਸੁਰੱਖਿਅਤ ਜਗ੍ਹਾ ਜਾਣ ਲਈ ਕਿਹਾ ਹੈ ਕਿਉਂਕਿ ਹਮਲਾਵਰ ਅਜੇ ਤੱਕ ਫੜਿਆ ਨਹੀਂ ਗਿਆ ਹੈ। ਹਮਲਾਵਰ ਦੇ ਇਲਾਕੇ ਵਿਚ ਹੀ ਲੁਕੇ ਹੋਣ ਦੀ ਖ਼ਬਰ ਹੈ। ਇਸ ਦਾ ਨਾਂ ਰੌਬਰਟ ਕਾਰਡ ਦੱਸਿਆ ਗਿਆ ਹੈ। ਹਮਲਾਵਰ ਨੇ ਅਜਿਹਾ ਕਿਉਂ ਕੀਤਾ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਹਮਲਾਵਰ ਦੀ ਤਸਵੀਰ ਸਾਹਮਣੇ ਆਈ ਹੈ। ਉਹ ਹੱਥ ਵਿਚ ਬੰਦੂਕ ਲੈ ਕੇ ਗੋਲੀਬਾਰੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ।

Total Views: 192 ,
Real Estate