ਚਾਵਾਂ ਨਾਲ ਕੈਨੇਡਾ ਭੇਜੇ ਪੁੱਤ,ਲਾਸ਼ਾਂ ਬਣ ਮੁੜ ਰਹੇ

ਵਿਦੇਸ਼ ਤੋਂ ਹਰ ਰੋਜ਼ ਪੰਜਾਬੀ ਨੌਜਵਾਨਾਂ ਦੀਆਂ ਮੌਤ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਅਜਿਹੀ ਹੀ ਇਕ ਹੋਰ ਮੰਦਬਾਗੀ ਖਬਰ ਕੈਨੇਡਾ ਤੋਂ ਸਾਹਮਣੇ ਆਇਆ ਹੈ। ਇਥੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਗੁਰਮਿੰਦਰ ਸਿੰਘ ਗਰੇਵਾਲ (24) ਪੁੱਤਰ ਬਲਜੀਤ ਸਿੰਘ ਗਰੇਵਾਲ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਦੇਹੜਕਾ ਦਾ ਰਹਿਣ ਵਾਲਾ ਸੀ।
ਦੂਜੇ ਪਾਸੇ ਕਸਬਾ ਬੰਡਾਲਾ ਦਾ 24 ਸਾਲਾ ਅਰਵਿੰਦਰ ਸਿੰਘ ਜੋ ਚਾਰ ਸਾਲ ਪਹਿਲਾਂ ਆਪਣੇ ਸੁਨਿਹਰੇ ਭਵਿੱਖ ਲਈ ਕੈਨੇਡਾ ਗਿਆ ਸੀ, ਦੀ ਸਤੰਬਰ ਮਹੀਨੇ ਵਿਚ ਕੈਨੇਡਾ ਦੇ ਵਿਨੀਪੈਗ ਸ਼ਹਿਰ ਵਿਚ ਕਾਰ ਹਾਦਸੇ ਦੌਰਾਨ ਮੌਤ ਹੋ ਗਈ ਸੀ, ਦੀ ਦੇਹ ਪਿੰਡ ਪੁੱਜਣ ‘ਤੇ ਸਸਕਾਰ ਕਰ ਦਿੱਤਾ ਗਿਆ। ਅਰਵਿੰਦਰ ਸਿੰਘ ਦੀ ਦੇਹ ਹਾਦਸੇ ਤੋਂ ਇਕ ਮਹੀਨੇ ਬਾਅਦ ਪਿੰਡ ਪੁੱਜੀ ਹੈ। ਅਰਵਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ 20 ਸਾਲ ਦੀ ਉਮਰ ਵਿਚ ਕੈਨੇਡਾ ਪੜ੍ਹਾਈ ਬੇਸ ’ਤੇ ਗਿਆ ਸੀ ਅਤੇ ਲਗਪਗ ਚਾਰ ਸਾਲ ਹੋ ਚੱਲੇ ਸਨ ਤੇ ਜਲਦੀ ਕੈਨੇਡਾ ਪੀਆਰ ਹੋਣ ਵਾਲਾ ਸੀ ਅਤੇ ਪਿੰਡ ਵਿਚ ਕੋਠੀ ਪਾਉਣ ਲਈ ਤਿਆਰੀ ਕਰ ਰਿਹਾ ਸੀ ।

Total Views: 238 ,
Real Estate