ਮੈਸਾਚੁਸੇਟਸ ਦੇ ਡਾਊਨਟਾਊਨ ਖੇਤਰ ‘ਚ ਗੋਲੀਬਾਰੀ

ਹੋਲੀਓਕੇ, ਮੈਸਾਚੁਸੇਟਸ ਦੇ ਡਾਊਨਟਾਊਨ ਖੇਤਰ ‘ਚ ਕਈ ਲੋਕਾਂ ਨੂੰ ਗੋਲੀ ਮਾਰ ਦਿੱਤੇ ਜਾਣ ਦੀ ਖਬਰ ਹੈ | ਹੋਲੀਓਕੇ ਪੁਲਿਸ ਡਿਟੈਕਟਿਵ ਬੇਬੇਨ ਨੇ ਦੱਸਿਆ ਹੈ ਕਿ ਕਈ ਵਿਅਕਤੀਆਂ ਨੂੰ ਗੋਲੀ ਮਾਰੀ ਗਈ ਹੈ, ਪਰ ਉਨ੍ਹਾਂ ਦੀ ਗਿਣਤੀ ਬਾਰੇ ਹਾਲੇ ਕੋਈ ਪੁਸ਼ਟੀ ਨਹੀਂ ਹੋਈ ਹੈ | ਪੁਲਿਸ ਨੇ ਦੱਸਿਆ ਹੈ ਕਿ ਜਾਂਚ ਚੱਲ ਰਹੀ ਹੈ | ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਦੁਪਹਿਰ 1 ਵਜੇ ਤੋਂ ਕੁਝ ਸਮਾਂ ਪਹਿਲਾਂ 911 ਤੋਂ ਕਾਲ ਆਈ ਤੇ ਸ਼ਾਟਸਪੋਟਰ ਤੋਂ ਸੂਚਨਾਵਾਂ ਪ੍ਰਾਪਤ ਹੋਈਆਂ |

Total Views: 307 ,
Real Estate