ਸੰਜੇ ਸਿੰਘ ਦੀ ਗ੍ਰਿਫਤਾਰੀ ਮਗਰੋਂ ਕੇਂਦਰੀ ਏਜੰਸੀਆਂ ਦੀ ਪੰਜਾਬ ‘ਚ ਕਾਰਵਾਈ ਕਿਸੇ ਵੀ ਸਮੇਂ

ED ਵਲੋਂ ਦਿੱਲੀ ਸ਼ਰਾਬ ਘੁਟਾਲੇ ਸੰਬੰਧੀ ‘ਆਪ’ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ਕੀਤੀ ਗਿ੍ਫ਼ਤਾਰੀ ਨੂੰ ਲੈ ਕੇ ਪੰਜਾਬ ‘ਚ ਵੀ ਕਈ ਲੋਕਾਂ ‘ਚ ਘਬਰਾਹਟ ਹੋ ਰਹੀ ਹੋਵੇਗੀ। ਅਨੁਸਾਰ ਦਿੱਲੀ ਦੀ ਇਕ ਅਦਾਲਤ ਵਲੋਂ ਕੱਲ੍ਹ ਉਕਤ ਘੁਟਾਲੇ ਵਿਚ ਜਿਨ੍ਹਾਂ ਦੋ ਦੱਸੇ ਜਾਂਦੇ ਦੋਸ਼ੀਆਂ ਰਾਘਵ ਮਾਗੁੰਟਾ ਅਤੇ ਦਿਨੇਸ਼ ਅਰੋੜਾ ਨੂੰ ਸਰਕਾਰੀ ਗਵਾਹ ਬਣਾਉਣ ਦੀ ਇਜਾਜ਼ਤ ਦਿੱਤੀ ਗਈ ਅਤੇ ਉਨ੍ਹਾਂ ਵਲੋਂ ਬਿਆਨ ਵੀ ਰਿਕਾਰਡ ਕਰਵਾਏ ਗਏ, ‘ਚੋਂ ਦਿਨੇਸ਼ ਅਰੋੜਾ ਦਾ ਪੰਜਾਬ ਨਾਲ ਕਾਫ਼ੀ ਸੰਬੰਧ ਰਿਹਾ ਹੈ ਅਤੇ ਉਸ ਨੂੰ ਸੂਬੇ ‘ਚ ਸ਼ਰਾਬ ਦੇ ਕਾਰੋਬਾਰ ਸੰਬੰਧੀ ਕਾਫ਼ੀ ਜਾਣਕਾਰੀ ਵੀ ਹੈ | ਸੂਬੇ ਵਿਚ ਸ਼ਰਾਬ ਦੀਆਂ ਜੋ ਡਿਸਟਿਲਰੀਆਂ ਬੰਦ ਕਰਵਾ ਕੇ ਇਨ੍ਹਾਂ ਦੇ ਮਾਲਕਾਂ ਤੋਂ ਦਿੱਲੀ ਵਿਚ ਸ਼ਰਾਬ ਦੇ ਐਲ ਵੰਨ ਦੇ ਲਾਇਸੈਂਸ ਵਾਪਸ ਕਰਵਾਏ ਗਏ ਸਨ, ਅਰੋੜਾ ਉਸ ਮਾਮਲੇ ਸੰਬੰਧੀ ਪੂਰੀ ਜਾਣਕਾਰੀ ਰੱਖਦਾ ਹੈ, ਜਿਸ ‘ਤੇ ਕੇਂਦਰੀ ਏਜੰਸੀਆਂ ਕਾਰਵਾਈ ਕਰ ਰਹੀਆਂ ਹਨ | ਕੇਂਦਰੀ ਏਜੰਸੀਆਂ ਹੱਥ ਕਾਫ਼ੀ ਸਬੂਤ ਲੱਗੇ ਹਨ ਜਿਸ ਸੰਬੰਧੀ ਹੁਣ ਕਦੇ ਵੀ ਕਾਰਵਾਈ ਹੋ ਸਕਦੀ ਹੈ | ਚਰਚਾ ਇਹ ਵੀ ਹੈ ਕਿ ਰਾਜ ਦੇ ਤਿੰਨ ਆਈ.ਏ.ਐਸ ਅਧਿਕਾਰੀ ਕੇਂਦਰੀ ਏਜੰਸੀਆਂ ਦੇ ਰਡਾਰ ‘ਤੇ ਹਨ ਜੋ ਆਬਕਾਰੀ ਵਿਭਾਗ ਨਾਲ ਸੰਬੰਧਿਤ ਰਹੇ, ਜਿਨ੍ਹਾਂ ‘ਚੋਂ ਦੋ ਇਸ ਵੇਲੇ ਆਬਕਾਰੀ ਵਿਭਾਗ ਤੋਂ ਕਿਨਾਰਾ ਕਰ ਚੁੱਕੇ ਹਨ |

Total Views: 128 ,
Real Estate