ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮ੍ਰਿਤਪਾਲ ਸਿੰਘ ‘ਤੇ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨਐੱਸਏ) ਨਹੀਂ ਵਧੇਗਾ ਪਰ ਉਹ ਅਸਾਮ ਦੀ ਜੇਲ੍ਹ ‘ਚ ਹੀ ਰਹਿਣਗੇ।ਉਨ੍ਹਾਂ ‘ਤੇ ਮੌਜੂਦਾ ਐੱਨਐੱਸਏ 22 ਅਪ੍ਰੈਲ ਨੂੰ ਖ਼ਤਮ ਹੋ ਰਿਹਾ ਹੈ। ਹੁਣ ਅਮ੍ਰਿਤਪਾਲ ਸਿੰਘ ‘ਤੇ ਪੰਜਾਬ ‘ਚ ਦਰਜ ਕਰੀਬ 12 ਕੇਸ ਚੱਲਣਗੇ।ਐੱਨਐੱਸਏ ਖ਼ਤਮ ਹੋਣ ਦੇ ਬਾਵਜੂਦ ਵੀ ਅਮ੍ਰਿਤਪਾਲ ਸਿੰਘ ਨੂੰ ਰਿਹਾਈ ਨਹੀਂ ਮਿਲੇਗੀ, ਕਿਉਂਕਿ ਪੰਜਾਬ ‘ਚ ਉਹਨਾਂ ਵਿਰੁੱਧ ਦਰਜ ਕੇਸ ਬਾਕੀ ਹਨ। ਇਹਨਾਂ ਵਿੱਚ ਮੁੱਖ ਕੇਸ ਅਜਨਾਲਾ ਥਾਣਾ ਉਪਰ ਹਮਲੇ ਦਾ ਕੇਸ ਹੈ। ਪੰਜਾਬ ਪੁਲਿਸ ਅਮ੍ਰਿਤਪਾਲ ਸਿੰਘ ਨੂੰ ਇਨ੍ਹਾਂ ਕੇਸਾਂ ‘ਚ ਗ੍ਰਿਫਤਾਰ ਕਰਕੇ ਟਰਾਇਲ ਚਲਾਏਗੀ। ਬਾਕੀ 7 ਸਾਥੀਆਂ ਨਾਲ ਵੀ ਇਹੋ ਹੋਇਆ ਹੈ। ਉਹਨਾਂ ਉਪਰੋਂ ਐੱਨਐੱਸਏ ਹਟਾਇਆ ਜਾਵੇਗਾ, ਪਰ ਅਜਨਾਲਾ ਕੇਸ ‘ਚ ਗ੍ਰਿਫਤਾਰ ਹੋਣਗੇ।
Total Views: 17 ,
Real Estate


















