ਦੋ ਭਾਰਤੀ ਜਹਾਜ਼ਾਂ ਨੂੰ ਰਣਨੀਤਕ ਤੌਰ ‘ਤੇ ਮਹੱਤਵਪੂਰਨ ‘ਹੋਰਮੁਜ਼ ਜਲਮਾਰਗ’ ਵਿੱਚੋਂ ਵਾਪਸ ਜਾਣ ਲਈ ਮਜਬੂਰ ਕੀਤਾ ਗਿਆ ਅਤੇ ਇਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈ ਆਰ ਜੀ ਸੀ) ਦੀ ਜਲ ਸੈਨਾ ਵੱਲੋਂ ਇੱਕ ਜਹਾਜ਼ ‘ਤੇ ਫਾਇਰਿੰਗ ਵੀ ਕੀਤੀ ਗਈ।ਦੁਨੀਆ ਭਰ ਦੇ ਜਹਾਜ਼ਾਂ ‘ਤੇ ਨਜ਼ਰ ਰੱਖਣ ਵਾਲੀ ਸੰਸਥਾ ‘ਟੈਂਕਰ ਟਰੈਕਰਸ’ ਨੇ ਦੱਸਿਆ ਕਿ ਇਹ ਪੂਰੀ ਘਟਨਾ ਰੇਡੀਓ ਦੇ ‘ਚੈਨਲ 16’ ‘ਤੇ ਹੋਈ ਗੱਲਬਾਤ ਰਾਹੀਂ ਰਿਕਾਰਡ ਹੋਈ ਹੈ। ਇਹ ਰਿਕਾਰਡਿੰਗ ਸਾਫ਼ ਦੱਸਦੀ ਹੈ ਕਿ ਸਮੁੰਦਰ ਵਿੱਚ ਇਰਾਨੀ ਫੌਜ ਅਤੇ ਵਪਾਰਕ ਜਹਾਜ਼ਾਂ ਵਿਚਕਾਰ ਸਿੱਧਾ ਟਕਰਾਅ ਹੋਇਆ ਹੈ।
Total Views: 18 ,
Real Estate


















