Verka ਨੇ ਦੁੱਧ ਦੀਆਂ ਕੀਮਤਾਂ ‘ਚ ਕੀਤਾ ਵਾਧਾ

ਵੇਰਕਾ (Verka)ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹ ਨਵੀਆਂ ਕੀਮਤਾਂ ਅੱਜ ਸਵੇਰ ਤੋਂ ਲਾਗੂ ਕਰ ਦਿੱਤੀਆਂ ਗਈਆਂ ਹਨ। ਦੱਸ ਦੇਈਏ ਕਿ ਇਹ ਵਾਧਾ ਫਿਲਹਾਲ ਸਿਰਫ਼ 6 ਲੀਟਰ ਵਾਲੇ ਵੱਡੇ ਪੈਕਟਾਂ ‘ਤੇ ਹੀ ਕੀਤਾ ਗਿਆ ਹੈ, ਜਦਕਿ ਅੱਧਾ ਕਿੱਲੋ (500 ਗ੍ਰਾਮ) ਜਾਂ 1 ਕਿੱਲੋ ਵਾਲੇ ਪੈਕਟਾਂ ਦੀਆਂ ਕੀਮਤਾਂ ਫਿਲਹਾਲ ਸਥਿਰ ਹਨ।ਵੇਰਕਾ ਪ੍ਰਬੰਧਨ ਨੇ ਸਪੱਸ਼ਟ ਕੀਤਾ ਹੈ ਕਿ ਪੈਕਟਾਂ ਦਾ ਪੁਰਾਣਾ ਸਟਾਕ ਪਿਆ ਹੋਣ ਕਾਰਨ, ਦੁੱਧ ਦੇ ਪੈਕਟਾਂ ਉੱਪਰ ਪੁਰਾਣੇ ਰੇਟ ਹੀ ਛਪੇ ਹੋ ਸਕਦੇ ਹਨ। ਪਰ ਖਪਤਕਾਰਾਂ ਤੋਂ ਉੱਪਰ ਦੱਸੇ ਗਏ ਨਵੇਂ ਰੇਟ ਹੀ ਵਸੂਲੇ ਜਾਣਗੇ। ਵੇਰਕਾ ਵੱਲੋਂ ਸਮੂਹ ਡਿਸਟ੍ਰੀਬਿਊਟਰਾਂ ਅਤੇ ਡੀਲਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਨਵੇਂ ਰੇਟਾਂ ਦੀ ਸੂਚੀ ਆਪਣੀਆਂ ਦੁਕਾਨਾਂ ‘ਤੇ ਅਜਿਹੀ ਜਗ੍ਹਾ ਲਗਾਉਣ ਜਿੱਥੇ ਖਪਤਕਾਰ ਇਸ ਨੂੰ ਆਸਾਨੀ ਨਾਲ ਦੇਖ ਸਕਣ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਦੁਬਿਧਾ ਤੋਂ ਬਚਿਆ ਜਾ ਸਕੇ।  ਵੇਰਕਾ ਦੁੱਧ ਦੀਆਂ ਨਵੀਆਂ ਕੀਮਤਾਂ (6 ਲੀਟਰ ਪੈਕਟ)
1 ਫੁੱਲ ਕਰੀਮ (FCM) – 6 ਲੀਟਰ 390/- ਰੁਪਏ, 2 ਸਟੈਂਡਰਡ ਦੁੱਧ (STD) – 6 ਲੀਟਰ 347/- ਰੁਪਏ

Real Estate