ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9 ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ 9 ਵੰਦੇ ਭਾਰਤ ਟਰੇਨਾਂ 11 ਰਾਜਾਂ ਨੂੰ ਕਨੈਕਟੀਵਿਟੀ ਪ੍ਰਦਾਨ ਕਰਨਗੀਆਂ। ਇਨ੍ਹਾਂ ਵੰਦੇ ਭਾਰਤ ਟਰੇਨਾਂ ਰਾਹੀਂ ਨਾ ਸਿਰਫ਼ ਇਨ੍ਹਾਂ ਸਾਰੇ ਰਾਜਾਂ ਵਿੱਚ ਯਾਤਰਾ ਦਾ ਸਮਾਂ ਘਟੇਗਾ, ਸਗੋਂ ਸੰਪਰਕ ਵੀ ਵਧੇਗਾ। ਵੀਡੀਓ ਕਾਨਫਰੰਸਿੰਗ ਰਾਹੀਂ ਸਾਰੀਆਂ ਵੰਦੇ ਭਾਰਤ ਟਰੇਨਾਂ ਨੂੰ ਹਰੀ ਝੰਡੀ ਦਿਖਾਈ । ਇਨ੍ਹਾਂ ਵਿੱਚ ਉਦੈਪੁਰ-ਜੈਪੁਰ, ਤਿਰੂਨੇਲਵੇਲੀ-ਚੇਨਈ, ਹੈਦਰਾਬਾਦ-ਬੈਂਗਲੁਰੂ, ਵਿਜੇਵਾੜਾ-ਚੇਨਈ, ਪਟਨਾ-ਹਾਵੜਾ, ਕਾਸਰਗੋਡ-ਤਿਰੂਵਨੰਤਪੁਰਮ, ਰੁਰਕੇਲਾ-ਪੁਰੀ, ਰਾਂਚੀ-ਹਾਵੜਾ ਅਤੇ ਜਾਮਨਗਰ-ਅਹਿਮਦਾਬਾਦ ਵੰਦੇ ਭਾਰਤ ਐਕਸਪ੍ਰੈਸ ਸ਼ਾਮਿਲ ਹਨ। ਇਹ ਪੁਰੀ, ਮਦੁਰਾਈ ਅਤੇ ਤਿਰੂਪਤੀ ਵਰਗੇ ਮਹੱਤਵਪੂਰਨ ਧਾਰਮਿਕ ਸਥਾਨਾਂ ਨੂੰ ਸੰਪਰਕ ਪ੍ਰਦਾਨ ਕਰਨਗੀਆਂ।
Total Views: 148 ,
Real Estate



















