ਸਮੁੰਦਰੀ ਲੁਟੇਰਿਆਂ ਨੇ ਮਾਲਵਾਹਕ ਜਹਾਜ਼ ਨੂੰ ਅਗਵਾ ਕੀਤਾ; ਛੇ ਭਾਰਤੀ ਸਨ ਸਵਾਰ

ਸੋਮਾਲੀਆ ਦੇ ਪੁੰਟਲੈਂਡ ਤੱਟ ਦੇ ਨਜ਼ਦੀਕ ਸਮੁੰਦਰੀ ਲੁਟੇਰਿਆਂ ਨੇ ਕੈਮਰੂਨ ਦਾ ਝੰਡਾ ਲੱਗੇ ਇੱਕ ਮਾਲਵਾਹਕ ਜਹਾਜ਼ ਨੂੰ ਅਗਵਾ ਕਰ ਲਿਆ, ਇਸ ਉੱਤੇ ਛੇ ਭਾਰਤੀ ਵੀ ਸਵਾਰ ਸਨ।  ਸੋਮਵਾਰ ਨੂੰ ਐੱਮ/ਵੀ ਏ ਐੱਲ ਯੂ ਟੀ ਯੂ ਐੱਫ (M/V ALUTUF) ਜਹਾਜ਼ ਉੱਤੇ ਤੁਰਕੀ ਦੇ ਹਥਿਆਰ ਲੱਦੇ ਹੋਏ ਸਨ ਅਤੇ ਸਮੁੰਦਰੀ ਲੁਟੇਰੇ ਇਸ ਜਹਾਜ਼ ਨੂੰ ਅਗਵਾ ਕਰਕੇ ਨੁਗਾਲ ਤੱਟ ਵੱਲ ਲੈ ਗਏ ।ਪੁੰਟਲੈਂਡ ਦੇ ਆਇਲ ਜ਼ਿਲ੍ਹੇ ਵਿੱਚ ਮਰਰਾਯਾ ਦੇ ਕੋਲ ਸਮੁੰਦਰ ਵਿੱਚ ਜਹਾਜ਼ ਨੂੰ ਅਗਵਾ ਕੀਤਾ ਗਿਆ ਸੀ। ਪੋਲਰ ਮੂਵਮੈਂਟ ਸ਼ਿਪਿੰਗ ਦੇ ਇਸ ਜਹਾਜ਼ ਵਿੱਚ ਮੋਗਾਦਿਸ਼ੂ ਸਥਿਤ ਤੁਰਕੀ ਦੇ ਸੈਨਿਕ ਸਿਖਲਾਈ ਕੇਂਦਰ ਲਈ ਹਥਿਆਰਾਂ ਦੇ ਨਾਲ-ਨਾਲ ਸੰਚਾਰ (ਕਮਿਊਨੀਕੇਸ਼ਨ) ਅਤੇ ਸੈਟੇਲਾਈਟ ਉਪਕਰਣ ਵੀ ਸਨ। ਜਹਾਜ਼ ਦੇ 10 ਮੈਂਬਰੀ ਅਮਲੇ ਵਿੱਚ ਛੇ ਭਾਰਤੀ ਹਨ, ਜਦਕਿ ਤੁਰਕੀ ਅਤੇ ਜਾਰਜੀਆ ਦਾ ਇੱਕ-ਇਕ ਨਾਗਰਿਕ ਅਤੇ ਦੋ ਸਰਬੀਆਈ ਸੁਰੱਖਿਆ ਗਾਰਡ ਸ਼ਾਮਲ ਹਨ।

Total Views: 1 ,
Real Estate